Sport >> The Tribune


ਥਾਈਲੈਂਡ ਓਪਨ: ਸਿੰਧੂ ਕੁਆਰਟਰ ਫਾਈਨਲ ’ਚ


Link [2022-05-21 23:32:29]



ਬੈਂਕਾਕ: ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਅੱਜ ਇੱਥੇ ਥਾਈਲੈਂਡ ਓਪਨ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿੰਧੂ ਨੇ ਦੂਜੇ ਗੇੜ ਦੇ ਮੁਕਾਬਲੇ ਵਿੱਚ ਸਿਮ ਯੂ ਜਿਨ ਨੂੰ 37 ਮਿੰਟਾਂ ਵਿੱਚ 21-16, 21-13 ਨਾਲ ਹਰਾਇਆ। ਇਸੇ ਤ੍ਵਰਾਂ ਥੌਮਸ ਕੱਪ ਵਿੱਚ ਭਾਰਤ ਦੀ ਖਿਤਾਬੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਕਿਦਾਂਬੀ ਸ੍ਰੀਕਾਂਤ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਦੇ ਮੁਕਾਬਲੇ ਵਿੱਚ ਆਪਣੇ ਵਿਰੋਧੀ ਨੂੰ ਵਾਕਓਵਰ ਦੇਣ ਮਗਰੋਂ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ। ਅੱਠਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਆਇਰਲੈਂਡ ਦੇ ਐਨਹਾਟ ਐਨਗੁਏਨ ਨੂੰ ਵਾਕਓਵਰ ਦਿੱਤਾ। ਵਾਕਓਵਰ ਦੇਣ ਦਾ ਕਾਰਨ ਹਾਲੇ ਪਤਾ ਨਹੀਂ ਲੱਗਾ। ਮਹਿਲਾ ਸਿੰਗਲਜ਼ ਵਿੱਚ ਮਾਲਵਿਕਾ ਬੰਸੋਦ ਡੈਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਤੋਂ 21-16, 14-21, 14-21 ਨਾਲ ਹਾਰ ਗਈ। ਇਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਵੀ ਦੂਜੇ ਗੇੜ ਵਿੱਚ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ। ਇਸੇ ਤਰ੍ਹਾਂ ਅਸ਼ਵਨੀ ਭੱਟ ਅਤੇ ਸ਼ਿਖਾ ਗੌਤਮ ਦੀ ਜੋੜੀ ਨੂੰ ਵੀ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿੱਚ ਹਾਰ ਝੱਲਣੀ ਪਈ। ਪੀਵੀ ਸਿੰਧੂ ਦਾ ਮੁਕਾਬਲਾ ਸਿਮ ਯੂ ਜਿਨ ਨਾਲ ਹੋਵੇਗਾ। -ਪੀਟੀਆਈ



Most Read

2024-09-19 16:04:31