Sport >> The Tribune


ਨਿਸ਼ਾਨੇਬਾਜ਼ੀ: ਸਿਫਤ ਕੌਰ ਤੇ ਸੂਰਿਆ ਦੀ ਚਾਂਦੀ


Link [2022-05-21 23:32:29]



ਨਵੀਂ ਦਿੱਲੀ: ਸਿਫਤ ਕੌਰ ਸਮਰਾ ਅਤੇ ਸੂਰਿਆ ਪ੍ਰਤਾਪ ਸਿੰਘ ਨੂੰ ਅੱਜ 50 ਮੀਟਰ ਰਾਈਫਲ ਪ੍ਰੋਨ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਜਦਕਿ ਜਰਮਨੀ ਦੇ ਸੁਹਲ ਵਿੱਚ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤ ਪਹਿਲੇ ਨੰਬਰ 'ਤੇ ਰਿਹਾ। ਸਿਫਤ ਅਤੇ ਸੂਰਿਆ ਨੂੰ ਫਾਈਨਲ ਵਿੱਚ ਪੋਲੈਂਡ ਦੇ ਮਾਜਾ ਮੇਗਡਾਲੇਨਾ ਗਾਵੇਂਡਾ ਅਤੇ ਵਿਕਟੋਰੋ ਸਾਜਦਕ ਤੋਂ 15-17 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਭੈ ਸਿੰਘ ਸੇਖੋਂ ਅਤੇ ਅਰੀਬਾ ਖਾਨ ਦੀ ਜੋੜੀ ਸਕੀਟ ਮਿਕਸਡ ਟੀਮ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇੜ 'ਚੋਂ ਹੀ ਬਾਹਰ ਹੋ ਗਈ। ਮੁਕਾਬਲੇ ਦੇ ਆਖਰੀ ਦਿਨ ਭਾਰਤੀ ਜੋੜੀ 150 'ਚੋਂ 134 ਅੰਕ ਬਣਾ ਕੇ ਸੱਤਵੇਂ ਸਥਾਨ 'ਤੇ ਰਹੀ। ਇਸੇ ਤਰ੍ਹਾਂ ਭਵਤੇਗ ਸਿੰਘ ਗਿੱਲ ਅਤੇ ਦਰਸ਼ਨਾ ਰਾਠੌਰ ਦੀ ਇੱਕ ਹੋਰ ਭਾਰਤੀ ਜੋੜੀ 132 ਅੰਕਾਂ ਨਾਲ 10ਵੇਂ ਸਥਾਨ 'ਤੇ ਰਹੀ। ਬੀਤੇ ਦਿਨ ਪਰੀਨਾਜ਼ ਧਾਲੀਵਾਲ, ਦਰਸ਼ਨਾ ਅਤੇ ਅਰੀਬਾ ਦੀ ਮਹਿਲਾ ਸਕੀਟ ਟੀਮ ਨੇ ਜਰਮਨੀ ਨੂੰ 6-0 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ ਸੀ। ਸ਼ਾਟਗਨ ਵਰਗ 'ਚ ਇਹ ਭਾਰਤ ਦਾ ਸਿਰਫ ਤੀਜਾ ਤਗਮਾ ਸੀ। ਇਸੇ ਤਰ੍ਹਾਂ ਬੀਤੇ ਦਿਨ 25 ਮੀਟਰ ਰੈਪਿਡ ਫਾਇਰ ਮਿਕਸਡ ਟੀਮ ਮਕੁਾਬਲੇ ਦੇ ਆਲ ਇੰਡੀਅਨ ਫਾਈਨਲ ਵਿੱਚ ਸਿਮਰਨਪ੍ਰੀਤ ਕੌਰ ਬਰਾੜ ਅਤੇ ਵਿਜੈਵੀਰ ਸਿੱਧੂ ਨੇ ਅਨੀਸ਼ ਅਤੇ ਤੇਜਸਵਨੀ ਨੂੰ 17-9 ਨਾਲ ਹਰਾਇਆ ਸੀ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਕੁੱਲ 33 ਤਗਮੇ ਜਿੱਤੇ ਹਨ, ਜਿਨ੍ਹਾਂ 'ਚੋਂ 13 ਸੋਨੇ, 15 ਚਾਂਦੀ ਅਤੇ ਚਾਰ ਕਾਂਸੇ ਦੇ ਹਨ। -ਪੀਟੀਆਈ



Most Read

2024-09-19 15:26:58