Breaking News >> News >> The Tribune


ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ) ਲਾਗੂੁ ਕਰਨ ਦੇ ਫੈਸਲੇ ’ਤੇ ਮੁੜ ਵਿਚਾਰ ਕਰੇ ਕੇਂਦਰ


Link [2022-05-21 23:32:25]



ਰਾਂਚੀ, 21 ਮਈ

ਝਾਰਖੰਡ ਦੇ ਰਾਜਪਾਲ ਰਾਮੇਸ਼ ਬੈਸ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਪੱਤਰ ਲਿਖ ਕੇ ਸਿੱਖਿਆ ਵਰ੍ਹੇ 2022-23 ਤੋਂ ਸਾਂਝੀ

ਰਾਜਪਾਲ ਰਾਮੇਸ਼ ਬੈਸ

ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ) ਲਾਗੂ ਕਰਨ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਰਾਜਪਾਲ ਰਾਮੇਸ਼ ਬੈਸ ਨੇ ਪੱਤਰ ਰਾਹੀਂ ਸੀਯੂਈਟੀ ਲਾਗੂ ਕਰਨ ਨਾਲ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੇ ਮੁਸ਼ਕਲਾਂ ਵੱਲ ਕੇਂਦਰੀ ਮੰਤਰੀ ਦਾ ਧਿਆਨ ਦਿਵਾਇਆ ਹੈ। ਉਨ੍ਹਾਂ ਲਿਖਿਆ, ''ਸਮੱਸਿਆਂ ਨੂੰ ਦੇਖਦਿਆਂ ਇਸ ਸੈਸ਼ਨ ਤੋਂ ਯੂਨੀਵਰਸਿਟੀਆਂ ਵਿੱਚ ਅੰਡਰ-ਗਰੈਜੂਏਟ ਕੋਰਸਾਂ ਲਈ ਸੀਯੂਈਟੀ ਲਾਗੂ ਕਰਨਾ ਸੰਭਵ ਨਹੀਂ ਹੈ। ਇਸ ਕਰਕੇ ਇਸ 'ਤੇ ਮੁੜ ਗੌਰ ਕੀਤਾ ਜਾਵੇ।'' ਰਾਜ ਭਵਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਸੀਯੂਈਟੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ 22 ਮਈ ਹੈ ਪਰ ਪ੍ਰੀਖਿਆ ਦੇ ਸਿਲੇਬਸ ਤੇ ਪ੍ਰੀਖਿਆ ਪੈਟਰਨ ਬਾਰੇ ਹਾਲੇ ਕੁਝ ਵੀ ਸ਼ਪੱਸ਼ਟ ਨਹੀਂ ਹੈ। -ਪੀਟੀਆਈ



Most Read

2024-09-20 15:27:01