Breaking News >> News >> The Tribune


ਸਕੂਲ ’ਚ ਧੀ ਦੀ ਨਾਜਾਇਜ਼ ਨਿਯੁਕਤੀ ਦਾ ਮਾਮਲਾ: ਪੱਛਮੀ ਬੰਗਾਲ ਦਾ ਸਿੱਖਿਆ ਮੰਤਰੀ ਤੀਜੇ ਦਿਨ ਸੀਬੀਆਈ ਅੱਗੇ ਪੇਸ਼


Link [2022-05-21 23:32:25]



ਕੋਲਕਾਤਾ, 21 ਮਈ

ਕੇਂਦਰੀ ਜਾਂਚ ਬਿਊਰੋ ਨੇ ਪੱਛਮੀ ਬੰਗਾਲ ਦੇ ਮੰਤਰੀ ਪਰੇਸ਼ ਅਧਿਕਾਰੀ ਤੋਂ ਉਨ੍ਹਾਂ ਦੀ ਧੀ ਅੰਕਿਤਾ ਦੀ ਪ੍ਰਾਇਮਰੀ ਸਕੂਲ ਅਧਿਆਪਕਾ ਵਜੋਂ 'ਗੈਰ-ਕਾਨੂੰਨੀ' ਨਿਯੁਕਤੀ ਦੇ ਮਾਮਲੇ ਵਿਚ ਲਗਾਤਾਰ ਤੀਜੇ ਦਿਨ ਪੁੱਛ ਪੜਤਾਲ ਕੀਤੀ। ਕਲਕੱਤਾ ਹਾਈ ਕੋਰਟ ਨੇ ਬੀਤੇ ਦਿਨ ਨੂੰ ਅੰਕਿਤਾ ਅਧਿਕਾਰੀ ਨੂੰ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਅਤੇ ਉਸ ਨੂੰ ਉਸ ਦੀ 41 ਮਹੀਨਿਆਂ ਦੀ ਤਨਖਾਹ ਵਾਪਸ ਕਰਨ ਲਈ ਕਿਹਾ। ਸਿੱਖਿਆ ਰਾਜ ਮੰਤਰੀ ਅੱਜ ਸਵੇਰੇ 10.35 ਵਜੇ ਸੀਬੀਆਈ ਦਫ਼ਤਰ ਪੁੱਜੇ। ਉਨ੍ਹਾਂ ਦੇ ਹੱਥ ਵਿੱਚ ਫਾਈਲ ਸੀ, ਜਿਸ ਬਾਰੇ ਸੂਤਰਾਂ ਨੇ ਕਿਹਾ ਕਿ ਉਸ 'ਚ ਨਿਯੁਕਤੀ ਬਾਰੇ ਅਹਿਮ ਕਾਗਜ਼ ਸਨ।



Most Read

2024-09-20 15:54:20