Breaking News >> News >> The Tribune


ਵੀਡੀਓ ਮਾਮਲਾ: ਮਹਿਲਾ ਨ੍ਰਤਕੀ ਸਣੇ ਚਾਰ ਖ਼ਿਲਾਫ਼ ਐੱਫਆਈਆਰ ਦਰਜ


Link [2022-05-21 23:32:25]



ਪੁਣੇ, 21 ਮਈ

ਛਤਰਪਤੀ ਸ਼ਿਵਾਜੀ ਮਹਾਰਾਜ ਨਾਲ ਸਬੰਧਤ ਲਾਲ ਮਹਿਲ 'ਤੇ 'ਲਾਵਨੀ' ਨ੍ਰਿਤ ਦੀ ਵੀਡੀਓ ਦੀ ਸ਼ੂਟਿੰਗ ਕਰਨ 'ਤੇ ਪੁਲੀਸ ਨੇ ਇੱਕ ਨ੍ਰਤਕੀ ਅਤੇ ਤਿੰਨ ਹੋਰਨਾਂ ਖ਼ਿਲਾਫ਼ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ। ਛਤਰਪਤੀ ਸ਼ਿਵਾਜੀ ਨੇ ਉਕਤ ਮਹਿਲ ਵਿੱਚ ਆਪਣੇ ਜੀਵਨ ਦੇ ਮੁੱਢਲੇ ਕਈ ਸਾਲ ਗੁਜ਼ਾਰੇ ਸਨ। ਹਾਲਾਂਕਿ ਮਹਾਰਾਸ਼ਟਰ ਦੇ ਸੱਤਾਧਾਰੀ ਗੱਠਜੋੜ ਵਿੱਚ ਸ਼ਾਮਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਸਣੇ ਕੁਝ ਰਾਜਨੀਤਕ ਦਲਾਂ ਵੱਲੋਂ ਨ੍ਰਿਤ ਵਾਲੀ ਵੀਡੀਓ ਦੀ ਨਿਖੇਧੀ ਕਰਨ ਮਗਰੋਂ ਨ੍ਰਤਕੀ ਵੈਸ਼ਨਵੀ ਪਾਟਿਲ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਵੈਸ਼ਨਵੀ ਪਾਟਿਲ ਅਤੇ ਤਿੰਨ ਹੋਰਨਾਂ ਖ਼ਿਲਾਫ਼ ਲਾਲ ਮਹਿਲ ਦੇ ਚੌਕੀਦਾਰ ਦੀ ਸ਼ਿਕਾਇਤ 'ਤੇ ਸ਼ੁੱਕਰਵਾਰ ਨੂੰ ਫਰਾਸਖ਼ਾਨਾ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। -ਪੀਟੀਆਈ



Most Read

2024-09-20 15:35:46