Breaking News >> News >> The Tribune


ਜੰਮੂ ਕਸ਼ਮੀਰ: ਉਸਾਰੀ ਅਧੀਨ ਸੁਰੰਗ ਦਾ ਇੱਕ ਹਿੱਸਾ ਡਿੱਗਿਆ


Link [2022-05-21 23:32:25]



ਬਨਿਹਾਲ/ਜੰਮੂ, 20 ਮਈ

ਮੁੱਖ ਅੰਸ਼

ਨੌਂ ਮਜ਼ਦੂਰ ਸੁਰੰਗ ਦੇ ਮਲਬੇ ਹੇਠ ਫਸੇ

ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਜੰਮੂ-ਸ੍ਰੀਨਗਰ ਕੌਮੀ ਮਾਰਗ 'ਤੇ ਉਸਾਰੀ ਅਧੀਨ ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਤਿੰਨ ਹੋਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨੌਂ ਮਜ਼ਦੂਰ ਅਜੇ ਵੀ ਮਲਬੇ 'ਚ ਫਸੇ ਹੋਏ ਹਨ ਅਤੇ ਬਚਾਅ ਮੁਹਿੰਮ ਜਾਰੀ ਹੈ। ਹਾਲਾਂਕਿ ਉਨ੍ਹਾਂ ਦੇ ਜਿਊਂਦੇ ਬਚੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, 'ਲੰਘੀ ਰਾਤ ਕਰੀਬ ਸਵਾ 10 ਵਜੇ ਰਾਮਬਨ 'ਚ ਖੂਨੀ ਨਾਲੇ ਨੇੜੇ ਰਾਜਮਾਰਗ 'ਤੇ ਟੀ3 ਦੀ ਸੁਰੰਗ ਢਹਿ ਗਈ, ਜਿਸ ਕਾਰਨ ਇੱਥੇ ਕੰਮ ਕਰ ਰਹੇ ਸਰਲਾ ਕੰਪਨੀ ਦੇ 11-12 ਮਜ਼ਦੂਰ ਫਸ ਗਏ।' ਉਨ੍ਹਾਂ ਦੱਸਿਆ ਕਿ ਬਚਾਅ ਮੁਹਿੰਮ ਅੱਧੀ ਰਾਤ ਸ਼ੁਰੂ ਹੋਈ ਤੇ ਇਹ ਅਜੇ ਵੀ ਜਾਰੀ ਹੈ। ਫਸੇ ਹੋਏ ਲੋਕਾਂ ਤੱਕ ਪਹੁੰਚਣ ਲਈ ਪੱਥਰ ਤੋੜਨ ਵਾਲੀਆ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਤੇ ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਰਾਮਬਨ ਤੇ ਰਾਮਸੂ ਵਿਚਾਲੇ ਕੌਮੀ ਮਾਰਗ 'ਤੇ ਉਸਾਰੀ ਅਧੀਨ ਸੁਰੰਗ ਦਾ ਇੱਕ ਹਿੱਸਾ ਢਹਿਣ ਦੀ ਘਟਨਾ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ, 'ਮੈਂ ਡਿਪਟੀ ਕਮਿਸ਼ਨਰ ਮਸਰਤ ਇਸਲਾਮ ਨਾਲ ਲਗਾਤਾਰ ਸੰਪਰਕ 'ਚ ਹਾਂ। ਮਲਬੇ 'ਚ ਤਕਰਬੀਨ 10 ਮਜ਼ਦੂਰ ਫਸੇ ਹੋਏ ਹਨ। ਦੋ ਹੋਰਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸੱਟਾਂ ਵੱਜੀਆਂ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਚਾਅ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ। ਸਿਵਲ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ।' ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮਜ਼ਦੂਰਾਂ ਨੂੰ ਸੁਰੰਗ ਦੀ ਆਡਿਟ ਕਰਨ ਵਾਲੀ ਕੰਪਨੀ ਨੇ ਨਿਯੁਕਤ ਕੀਤਾ ਸੀ। -ਪੀਟੀਆਈ



Most Read

2024-09-20 15:24:02