World >> The Tribune


ਰੂਸ ਵਿੱਚ ਤੇਲ ਦੇ ਡਿੱਪੂ ਨੂੰ ਅੱਗ ਲੱਗੀ


Link [2022-04-26 10:00:03]



ਮਾਸਕੋ, 25 ਅਪਰੈਲ

ਰੂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਰੂਸ ਵਿੱਚ ਅੱਜ ਇਕ ਤੇਲ ਦੇ ਡਿੱਪੂ 'ਚ ਅੱਗ ਲੱਗ ਗਈ ਹੈ। ਹੰਗਾਮੀ ਸਥਿਤੀ ਸਬੰਧੀ ਮੰਤਰਾਲੇ ਨੇ ਕਿਹਾ ਕਿ ਬ੍ਰਿਆਂਸਕ ਸ਼ਹਿਰ ਸਥਿਤ ਡਿੱਪੂ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਇਸ ਤੇਲ ਡਿੱਪੂ ਦੀ ਮਲਕੀਅਤ ਸਰਕਾਰੀ ਕੰਪਨੀ ਟਰਾਂਸਨੈਫਟ ਦੀ ਸਹਾਇਕ ਕੰਪਨੀ ਟਰਾਂਸਨੈਫਟ-ਡਰੂਜ਼ਬਾ ਕੋਲ ਹੈ, ਜੋ ਯੂਰੋਪ ਵਿੱਚ ਕੱਚਾ ਤੇਲ ਲੈ ਕੇ ਜਾਣ ਵਾਲੀ ਡਰੂਜ਼ਬਾ ਪਾਈਪਲਾਈਨ ਦਾ ਸੰਚਾਲਨ ਕਰਦੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਡਿੱਪੂ ਪਾਈਪਲਾਈਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹੈ ਜਾਂ ਨਹੀਂ ਅਤੇ ਅੱਗ ਨਾਲ ਤੇਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਜਾਂ ਨਹੀਂ। ਰੂਸੀ ਮੀਡੀਆ ਅਨੁਸਾਰ ਬ੍ਰਿਆਂਸਕ 'ਚ ਇਕ ਹੋਰ ਤੇਲ ਭੰਡਾਰ ਵਿੱਚ ਅੱਗ ਲੱਗ ਗਈ, ਜਿਸ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। -ਏਪੀ



Most Read

2024-09-20 06:44:24