World >> The Tribune


ਇਜ਼ਰਾਇਲੀ ਟੈਂਕਾਂ ਨੇ ਲਿਬਨਾਨ ਨੂੰ ਨਿਸ਼ਾਨਾ ਬਣਾਇਆ


Link [2022-04-26 10:00:03]



ਯੇਰੋਸ਼ਲਮ, 25 ਅਪਰੈਲ

ਇਜ਼ਰਾਈਲ ਦੇ ਟੈਂਕਾਂ ਨੇ ਅੱਜ ਲਿਬਨਾਨ ਦੇ ਦੱਖਣੀ ਖੇਤਰ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਪਹਿਲਾਂ ਲਿਬਨਾਨ 'ਚੋਂ ਇਜ਼ਰਾਈਲ ਵੱਲ ਰਾਕੇਟ ਦਾਗ਼ੇ ਗਏ। ਦੱਸਣਯੋਗ ਹੈ ਕਿ ਇਜ਼ਰਾਈਲ ਤੇ ਫ਼ਲਸਤੀਨ ਵਿਚਾਲੇ ਵੀ ਟਕਰਾਅ ਵਧਿਆ ਹੋਇਆ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਇਜ਼ਰਾਈਲ ਵਿਚ ਵੀ ਤਣਾਅ ਵਧਿਆ ਹੈ। ਇਜ਼ਰਾਈਲ ਨੇ ਆਪਣੇ ਕਬਜ਼ੇ ਵਾਲੇ ਪੱਛਮੀ ਕੰਢੇ ਵਿਚ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ। ਹਮਾਸ ਦੇ ਕਬਜ਼ੇ ਵਾਲੀ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਰਾਕੇਟ ਵੀ ਸੁੱਟੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਜ਼ਰਾਈਲ ਤੇ ਹਮਾਸ ਵਿਚਾਲੇ 11 ਦਿਨ ਤੱਕ ਜੰਗ ਲੱਗੀ ਰਹੀ ਸੀ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਰਾਕੇਟ ਇਕ ਖੁੱਲ੍ਹੇ ਇਲਾਕੇ ਵਿਚ ਡਿਗਿਆ ਹੈ ਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਇਸ ਹਮਲੇ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ। ਪਰ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਰਾਕੇਟ ਲਿਬਨਾਨ ਵਿਚੋਂ ਫ਼ਲਸਤੀਨੀ ਅਤਿਵਾਦੀਆਂ ਨੇ ਦਾਗਿਆ ਹੈ। ਇਜ਼ਰਾਈਲ ਨੇ ਕਿਹਾ ਕਿ ਉਹ ਫ਼ਲਸਤੀਨੀ ਧੜਿਆਂ, ਹਮਾਸ ਤੇ ਹੈਜ਼ਬੁੱਲ੍ਹਾ ਵਿਰੁੱਧ ਜਵਾਬੀ ਕਾਰਵਾਈ ਕਰਦੇ ਰਹਿਣਗੇ ਤੇ ਕਿਸੇ ਵੀ ਹਾਲਤ ਵਿਚ ਮੁਲਕ ਦੀ ਅਖੰਡਤਾ ਭੰਗ ਨਹੀਂ ਹੋਣ ਦੇਣਗੇ। -ਏਪੀ



Most Read

2024-09-20 06:51:57