World >> The Tribune


ਵਿਸ਼ਵ ਜੰਗਾਂ ਦੇ ਸਿੱਖ ਫ਼ੌਜੀਆਂ ਦੀ ਸ਼ਹਾਦਤ ਨੂੰ ਸਿਜਦਾ


Link [2022-04-26 10:00:03]



ਗੁਰਚਰਨ ਸਿੰਘ ਕਾਹਲੋਂਸਿਡਨੀ, 25 ਅਪਰੈਲ

ਆਸਟਰੇਲੀਆ ਭਰ ਵਿੱਚ ਅੱਜ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਦੌਰਾਨ ਸਿਡਨੀ ਪਰੇਡ ਵਿੱਚ ਸਾਬਕਾ ਸਿੱਖ ਫ਼ੌਜੀਆਂ ਤੇ ਉਨ੍ਹਾਂ ਦੇ ਵਾਰਿਸਾਂ ਨੇ ਸ਼ਮੂਲੀਅਤ ਕੀਤੀ।

ਜ਼ਿਕਰਯੋਗ ਹੈ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਦੇਸ਼ਾਂ ਦੀਆਂ ਸਾਂਝੀਆਂ ਫ਼ੌਜਾਂ ਦਾ ਗੱਲੀਪੋਲੀ ਵਿੱਚ ਜੰਗ ਦੌਰਾਨ ਵੱਡਾ ਜਾਨੀ ਨੁਕਸਾਨ ਹੋਇਆ ਸੀ। ਬਰਤਾਨਵੀ ਫ਼ੌਜ ਦੀ ਅਗਵਾਈ ਹੇਠ ਭਾਰਤੀ ਫ਼ੌਜ ਜਿਸ ਵਿੱਚ ਇੱਕ ਵੱਡਾ ਹਿੱਸਾ ਸਿੱਖ ਫ਼ੌਜੀਆਂ ਦਾ ਵੀ ਸੀ, ਨੇ ਇਸ ਜੰਗ ਵਿੱਚ ਵੱਡਾ ਜੰਗਜੂ ਰੋਲ ਨਿਭਾਇਆ ਸੀ। ਸਿਡਨੀ ਵਿੱਚ ਅੱਜ ਵਿਸ਼ਵ ਜੰਗ ਪਹਿਲੀ ਤੇ ਦੂਜੀ 'ਚ ਸ਼ਹੀਦ ਹੋਣ ਵਾਲੇ ਸਿੱਖ ਫ਼ੌਜੀਆਂ ਦੀ ਸ਼ਹਾਦਤ ਤੇ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ।

ਨੈਸ਼ਨਲ ਸਿੱਖ ਕੌਂਸਲ ਆਫ਼ ਆਸਟਰੇਲੀਆ ਦੇ ਜਨਰਲ ਸੈਕਟਰੀ ਬਾਵਾ ਸਿੰਘ ਜਗਦੇਵ ਨੇ ਕਿਹਾ ਕਿ ਵਿਸ਼ਵ ਜੰਗਾਂ ਵਿੱਚ ਸਿੱਖ ਫ਼ੌਜੀਆਂ ਦੇ ਸ਼ਾਨਾਮੱਤੇ ਯੋਗਦਾਨ ਨੂੰ ਯਾਦ ਕੀਤੇ ਬਿਨਾ ਗੱਲੀਪੋਲੀ ਦਾ ਇਤਿਹਾਸ ਅਧੂਰਾ ਹੈ। ਭਾਰਤ ਦੀ ਕੁੱਲ ਅਬਾਦੀ ਵਿੱਚ 2 ਫੀਸਦ ਹਿੱਸੇਦਾਰੀ ਵਾਲੇ ਸਿੱਖ, ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ 22 ਫੀਸਦ ਸਨ। ਦੋਹਾਂ ਵਿਸ਼ਵ ਜੰਗਾਂ ਵਿੱਚ ਸਿੱਖ ਰੈਜੀਮੈਂਟਾਂ ਦੀ ਲਾਸਾਨੀ ਬਹਾਦਰੀ ਤੇ ਸ਼ਹਾਦਤ ਜ਼ਿਕਰਯੋਗ ਹੈ। ਕਰੀਬ 83,005 ਪਗੜੀਧਾਰੀ ਸਿੱਖ ਲੜਦੇ ਹੋਏ ਸ਼ਹੀਦ ਹੋਏ ਅਤੇ 1,09,045 ਗੰਭੀਰ ਜ਼ਖ਼ਮੀ ਹੋਏ ਸਨ। ਬ੍ਰਿਟਿਸ਼ ਆਰਮੀ ਦਾ ਸਭ ਤੋ ਵੱਡਾ ਸੈਨਿਕ ਐਵਾਰਡ 'ਵਿਕਟੋਰੀਆ ਕਰਾਸ' 14 ਸਿੱਖ ਫੌਜੀਆਂ ਨੂੰ ਪ੍ਰਾਪਤ ਹੋਇਆ। ਇਹ ਸਿੱਖ ਫ਼ੌਜੀਆਂ ਦੀ ਦਲੇਰੀ ਤੇ ਕੁਰਬਾਨੀ ਨੂੰ ਸੁਨੇਹਰੀ ਅੱਖਰ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਕੌਂਸਲ ਸਾਲ 2010 ਤੋਂ ਸਿਡਨੀ ਪਰੇਡ ਵਿੱਚ ਹਿੱਸਾ ਲੈਂਦੀ ਆ ਰਹੀ ਹੈ। ਪਰੇਡ ਵਿੱਚ ਸਾਬਕਾ ਸਿੱਖ ਫੌਜੀ ਤੇ ਉਨ੍ਹਾਂ ਦੇ ਵਾਰਿਸ ਆਪਣੇ ਪਿਛੋਕੜ, ਪਛਾਣ ਤੇ ਭਾਰਤੀ ਫੌਜੀ ਡਰੈੱਸ ਕੋਡ ਨੂੰ ਪਹਿਨ ਕਿ ਮਾਣ ਮਹਿਸੂਸ ਕਰਦੇ ਹੋਏ ਸ਼ਾਮਲ ਹੋਏ। ਉਨ੍ਹਾਂ ਬੜੇ ਅਨੁਸ਼ਾਸਨ ਦਾ ਸਬੂਤ ਦਿੱਤਾ।



Most Read

2024-09-20 06:49:50