Breaking News >> News >> The Tribune


ਰਾਮਨੌਮੀ ਹਿੰਸਾ: ਸੁਪਰੀਮ ਕੋਰਟ ਨੇ ਨਿਆਂਇਕ ਕਮਿਸ਼ਨ ਬਣਾਉਣ ਸਬੰਧੀ ਪਟੀਸ਼ਨ ਰੱਦ ਕੀਤੀ


Link [2022-04-26 09:59:58]



ਨਵੀਂ ਦਿੱਲੀ, 26 ਅਪਰੈਲ

ਸੁਪਰੀਮ ਕੋਰਟ ਨੇ ਦਿੱਲੀ ਦੇ ਜਹਾਂਗੀਰਪੁਰੀ 'ਚ ਅਤੇ ਸੱਤ ਹੋਰ ਰਾਜਾਂ ਵਿਖੇ ਰਾਮ ਨੌਮੀ ਮੌਕੇ ਫਿਰਕੂ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਕਾਇਮ ਕਰਨ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਐੱਲ. ਨਾਗੇਸ਼ਵਰ ਰਾਓ ਅਤੇ ਜਸਟਿਸ ਬੀਆਰ ਗਵਈ ਦੇ ਬੈਂਚ ਨੇ ਐਡਵੋਕੇਟ ਵਿਸ਼ਾਲ ਤਿਵਾੜੀ ਵੱਲੋਂ ਦਾਇਰ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਬੈਂਚ ਨੇ ਕਿਹਾ,'ਤੁਸੀਂ ਚਾਹੁੰਦੇ ਹੋ ਕਿ ਸਾਬਕਾ ਚੀਫ਼ ਜਸਟਿਸ ਦੀ ਅਗਵਾਈ ਵਿੱਚ ਜਾਂਚ ਹੋਵੇ? ਕੀ ਕੋਈ ਵਿਹਲਾ ਹੈ? ਪਤਾ ਕਰੋ, ਇਹ ਕਿਹੋ ਜਿਹੀ ਰਾਹਤ ਹੈ, ਅਜਿਹੀ ਰਾਹਤ ਨਾ ਮੰਗੋ ਜੋ ਇਹ ਅਦਾਲਤ ਨਹੀਂ ਦੇ ਸਕਦੀ। ਪਟੀਸ਼ਨ ਰੱਦ ਕੀਤੀ ਜਾਂਦੀ ਹੈ।'



Most Read

2024-09-20 15:47:45