Breaking News >> News >> The Tribune


ਗੁਜਰਾਤ ਕਾਂਗਰਸ ਤੋਂ ਨਾਖੁਸ਼ ਹਾਂ, ਰਾਹੁਲ ਜਾਂ ਪ੍ਰਿਯੰਕਾ ਤੋਂ ਨਹੀਂ: ਹਾਰਦਿਕ


Link [2022-04-26 09:59:58]



ਅਹਿਮਦਾਬਾਦ, 25 ਅਪਰੈਲ

ਗੁਜਰਾਤ ਕਾਂਗਰਸ ਦੇ ਆਗੂ ਹਾਰਦਿਕ ਪਟੇਲ ਨੇ ਅੱਜ ਕਿਹਾ ਕਿ ਉਹ ਪਾਰਟੀ ਦੀ ਸੂਬਾਈ ਇਕਾਈ ਤੋਂ ਨਾਖੁਸ਼ ਹਨ, ਨਾ ਕਿ ਰਾਹੁਲ ਜਾਂ ਪ੍ਰਿਯੰਕਾ ਗਾਂਧੀ ਤੋਂ। ਪਟੇਲ ਨੇ ਹਾਲ ਹੀ ਵਿਚ ਸੱਤਾਧਾਰੀ ਭਾਜਪਾ ਦੀ ਸਿਫ਼ਤ ਕੀਤੀ ਸੀ। ਸੋਨਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਹਾਰਦਿਕ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਉਹ ਜਲਦੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਦੱਸਣਯੋਗ ਹੈ ਕਿ ਹਾਰਦਿਕ ਸੂਬਾ ਕਾਂਗਰਸ ਦੇ ਵਰਕਿੰਗ ਪ੍ਰਧਾਨ ਵੀ ਹਨ। ਹਾਰਦਿਕ ਨੇ ਕਿਹਾ ਕਿ ਗੁਜਰਾਤ ਕਾਂਗਰਸ ਨੂੰ ਜ਼ਿੰਮਵਾਰੀ ਹੁਣ ਮਜ਼ਬੂਤ ਤੇ ਸਮਰਪਿਤ ਲੋਕਾਂ ਨੂੰ ਸੌਂਪਣੀ ਚਾਹੀਦੀ ਹੈ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ। -ਪੀਟੀਆਈ



Most Read

2024-09-20 15:49:27