Breaking News >> News >> The Tribune


ਸਕੂਲ ’ਚ ਬਾਈਬਲ ਦੀ ਪੜ੍ਹਾਈ ਲਾਜ਼ਮੀ ਕਰਨ ਤੋਂ ਹਿੰਦੂ ਜਥੇਬੰਦੀਆਂ ਔਖੀਆਂ


Link [2022-04-26 09:59:58]



ਬੰਗਲੂਰੂ: ਇਥੋਂ ਦੇ ਕ੍ਰਿਸ਼ਚੀਅਨ ਕਲੈਰੇਂਸ ਹਾਈ ਸਕੂਲ 'ਚ ਸਾਰੇ ਬੱਚਿਆਂ ਲਈ ਬਾਈਬਲ ਜਮਾਤਾਂ ਲਾਜ਼ਮੀ ਕਰਨ ਖ਼ਿਲਾਫ਼ ਹਿੰਦੂ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਗ਼ੈਰ ਇਸਾਈ ਬੱਚਿਆਂ ਲਈ ਵੀ ਬਾਈਬਲ ਪੜ੍ਹਨਾ ਲਾਜ਼ਮੀ ਕੀਤਾ ਗਿਆ ਹੈ। ਹਿੰਦੂ ਜਨਜਾਗ੍ਰਿਤੀ ਸਮਿਤੀ ਦੇ ਤਰਜਮਾਨ ਮੋਹਨ ਗੌੜਾ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਤੋਂ ਜਬਰੀ ਐਲਾਨਨਾਮੇ 'ਤੇ ਦਸਤਖ਼ਤ ਕਰਵਾਏ ਗਏ ਹਨ, ਜਿਸ 'ਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਬਾਈਬਲ ਦੀਆਂ ਕਲਾਸਾਂ ਲਾਜ਼ਮੀ ਲਗਾਉਣੀਆਂ ਪੈਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੰਵਿਧਾਨ ਦੀ ਧਾਰਾ 25 ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਸੋਮਵਾਰ ਨੂੰ ਹਿੰਦੂ ਕਾਰਕੁਨਾਂ ਨੇ ਸਕੂਲ ਦਾ ਦੌਰਾ ਕਰਕੇ ਇਸ ਬਾਰੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਸ ਬਾਰੇ ਬਲਾਕ ਐਜੂਕੇਸ਼ਨ ਅਧਿਕਾਰੀ ਨੂੰ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਬੀ ਸੀ ਨਾਗੇਸ਼ ਨਾਲ ਮੁਲਾਕਾਤ ਕਰਕੇ ਇਸ ਮੁੱਦੇ ਤੋਂ ਜਾਣੂ ਕਰਵਾਉਣਗੇ। ਸਕੂਲ ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। -ਪੀਟੀਆਈ



Most Read

2024-09-20 15:49:27