Breaking News >> News >> The Tribune


ਮੇਵਾਨੀ ਨੂੰ ਇਕ ਕੇਸ ’ਚ ਜ਼ਮਾਨਤ ਮਿਲੀ, ਦੂਜੇ ਵਿੱਚ ਗ੍ਰਿਫ਼ਤਾਰੀ


Link [2022-04-26 09:59:58]



ਕੋਕਰਾਝਾਰ (ਅਸਾਮ), 25 ਅਪਰੈਲ

ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਅਸਾਮ ਪੁਲੀਸ ਨੇ ਅੱਜ ਇਕ ਕੇਸ ਵਿਚ ਜ਼ਮਾਨਤ ਮਿਲਣ ਮਗਰੋਂ ਦੂਜੇ 'ਚ ਮੁੜ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੇ ਗਏ ਇਕ ਟਵੀਟ ਦੇ ਮਾਮਲੇ ਵਿਚ ਦਰਜ ਕੇਸ 'ਚ ਆਜ਼ਾਦ ਵਿਧਾਇਕ ਨੂੰ ਅੱਜ ਅਦਾਲਤ ਵੱਲੋਂ ਜ਼ਮਾਨਤ ਮਿਲੀ ਸੀ। ਦੂਜੇ ਕੇਸ 'ਚ ਉਨ੍ਹਾਂ 'ਤੇ ਅਧਿਕਾਰੀਆਂ ਉਤੇ ਹਮਲਾ ਕਰਨ ਦਾ ਦੋਸ਼ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੇਵਾਨੀ 'ਤੇ ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਵਿਚ ਅੜਿੱਕਾ ਪਾਉਣ ਦਾ ਦੋਸ਼ ਲਾਇਆ ਹੈ। ਕੋਕਰਾਝਾਰ ਦੇ ਜੁਡੀਸ਼ੀਅਲ ਮੈਜਿਸਟਰੇਟ ਨੇ ਕਈ ਸ਼ਰਤਾਂ 'ਤੇ ਮੇਵਾਨੀ ਨੂੰ ਜ਼ਮਾਨਤ ਦਿੱਤੀ ਸੀ। ਸੁਣਵਾਈ ਤੋਂ ਬਾਅਦ ਮੇਵਾਨੀ ਨੂੰ ਕੋਕਰਾਝਾਰ ਜੇਲ੍ਹ ਵਾਪਸ ਲਿਜਾਇਆ ਗਿਆ ਹੈ। ਮੇਵਾਨੀ ਦੇ ਵਕੀਲ ਜ਼ਮਾਨਤ ਦੇ ਬਾਂਡ ਦੀ ਰਸਮੀ ਕਾਰਵਾਈ ਪੂਰੀ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮੇਵਾਨੀ ਨੂੰ 19 ਅਪਰੈਲ ਨੂੰ ਗੁਜਰਾਤ ਦੇ ਪਾਲਨਪੁਰ ਕਸਬੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਟਵੀਟ ਵਿਚ ਮੇਵਾਨੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਗੋਡਸੇ ਨੂੰ ਰੱਬ ਮੰਨਦੇ ਹਨ।' ਇਸ ਟਵੀਟ 'ਤੇ ਮੇਵਾਨੀ ਵਿਰੁੱਧ ਕੋਕਰਾਝਾਰ ਵਿਚ ਐਫਆਈਆਰ ਦਰਜ ਹੋਈ ਸੀ। ਵਿਧਾਇਕ ਨੂੰ ਟਰਾਂਜ਼ਿਟ ਰਿਮਾਂਡ 'ਤੇ ਕੋਕਰਾਝਾਰ ਲਿਆਂਦਾ ਗਿਆ ਸੀ ਤੇ 21 ਅਪਰੈਲ ਨੂੰ ਤਿੰਨ ਦਿਨਾਂ ਦੀ ਪੁਲੀਸ ਹਿਰਾਸਤ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਜਿਗਨੇਸ਼ ਮੇਵਾਨੀ ਨੂੰ ਕਾਂਗਰਸ ਦੀ ਹਮਾਇਤ ਹਾਸਲ ਹੈ। -ਪੀਟੀਆਈ



Most Read

2024-09-20 15:49:38