Breaking News >> News >> The Tribune


ਕਬੱਡੀ ਖਿਡਾਰੀ ਤੇ ਕਾਂਗਰਸੀ ਆਗੂ ਦੀ ਹੱਤਿਆ ’ਚ ਲੋੜੀਂਦਾ ਵਿਅਕਤੀ ਕਾਬੂ


Link [2022-04-26 09:59:58]



ਨਵੀਂ ਦਿੱਲੀ, 25 ਅਪਰੈਲ

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਪੰਜਾਬ ਵਿੱਚ ਪਿਛਲੇ ਮਹੀਨੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਸਣੇ ਛੇ ਹੱਤਿਆਵਾਂ ਵਿੱਚ ਲੋੜੀਂਦੇ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਵਿਕਾਸ ਉਰਫ਼ ਮੱਲ੍ਹੀ ਵਾਸੀ ਪਿੰਡ ਧਨਵਾਪੁਰ ਗੁੜਗਾਉਂ ਨੂੰ ਐਤਵਾਰ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸਾਲ 2019 ਵਿੱਚ ਕਾਂਗਰਸੀ ਆਗੂ ਵਿਕਾਸ ਚੌਧਰੀ ਦੀ ਫਰੀਦਾਬਾਦ ਵਿੱਚ ਹੋਈ ਹੱਤਿਆ ਵਿੱਚ ਵੀ ਲੋੜੀਂਦਾ ਸੀ। ਉਹ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿੱਚ ਛੇ ਕੇਸਾਂ ਵਿੱਚ ਨਾਮਜ਼ਦ ਹੈ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਫ਼ਰਾਰ ਚੱਲਿਆ ਆ ਰਿਹਾ ਸੀ। ਪੁਲੀਸ ਮੁਤਾਬਕ, ਵਿਕਾਸ ਲੱਕੀ ਪਟਿਆਲ-ਬੰਬੀਹਾ-ਕੌਸ਼ਲ ਦੇ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਜੂਨ 2019 ਵਿੱਚ ਫਰੀਦਾਬਾਦ ਵਿੱਚ ਜਿਮ ਦੇ ਬਾਹਰ ਹਰਿਆਣਾ ਕਾਂਗਰਸ ਦੇ ਆਗੂ ਅਤੇ ਬੁਲਾਰੇ ਵਿਕਾਸ ਚੌਧਰੀ ਦੇ ਕਤਲ ਮਗਰੋਂ ਫ਼ਰਾਰ ਹੋ ਗਿਆ ਸੀ। -ਪੀਟੀਆਈ



Most Read

2024-09-20 15:30:52