Breaking News >> News >> The Tribune


ਤਿੱਬਤ ਦੀ ਜਲਾਵਤਨ ਸਰਕਾਰ ਨੇ ਲਾਮਾ ਦੀ ਰਿਹਾਈ ਮੰਗੀ


Link [2022-04-26 09:59:58]



ਧਰਮਸ਼ਾਲਾ, 25 ਅਪਰੈਲ

'ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ' (ਸੀਟੀਏ) ਨੇ ਅੱਜ ਚੀਨ ਦੀ ਸਰਕਾਰ ਨੂੰ ਕਿਹਾ ਹੈ ਕਿ ਗਿਆਰਵੇਂ ਪੰਚੇਨ ਲਾਮਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਆਜ਼ਾਦ ਕੀਤਾ ਜਾਵੇ। ਚੀਨ ਨੇ ਕਰੀਬ 27 ਸਾਲ ਪਹਿਲਾਂ ਲਾਮਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਉਸ ਤੋਂ ਬਾਅਦ ਉਹ ਕਦੇ ਵੀ ਜਨਤਕ ਤੌਰ ਉਤੇ ਨਹੀਂ ਦੇਖੇ ਗਏ। ਇੱਥੋਂ ਜਾਰੀ ਬਿਆਨ ਵਿਚ ਸੀਟੀਏ ਨੇ ਕਿਹਾ ਕਿ ਇਹ ਪੇਈਚਿੰਗ ਨੂੰ ਕਹਿਣਾ ਚਾਹੁੰਦੀ ਹੈ ਕਿ ਲਾਮਾ ਤੇ ਉਸ ਦੇ ਪਰਿਵਾਰ ਨੂੰ ਕੌਮਾਂਤਰੀ ਕਾਨੂੰਨਾਂ ਤੇ ਸਮਝੌਤਿਆਂ ਮੁਤਾਬਕ ਆਜ਼ਾਦ ਕੀਤਾ ਜਾਵੇ। ਚੀਨ ਇਨ੍ਹਾਂ ਨੂੰ ਮੰਨਣ ਲਈ ਪਾਬੰਦ ਹੈ। ਜ਼ਿਕਰਯੋਗ ਹੈ ਕਿ ਸੀਟੀਏ ਜਿਸ ਨੂੰ ਤਿੱਬਤ ਦੀ ਜਲਾਵਤਨ ਸਰਕਾਰ ਵੀ ਕਿਹਾ ਜਾਂਦਾ ਹੈ, ਦਾ ਹੈੱਡਕੁਆਰਟਰ ਧਰਮਸ਼ਾਲਾ (ਹਿਮਾਚਲ) ਵਿਚ ਹੈ। -ਪੀਟੀਆਈ



Most Read

2024-09-20 15:48:57