Breaking News >> News >> The Tribune


ਲਤਾ ਮੰਗੇਸ਼ਕਰ ਮੇਰੀ ਵੱਡੀ ਭੈਣ ਵਰਗੇ ਸਨ: ਮੋਦੀ


Link [2022-04-24 18:13:43]



ਮੁੰਬਈ, 24 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਾ ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਲੈਣ ਲਈ ਪ੍ਰਧਾਨ ਮੰਤਰੀ ਮੁੰਬਈ ਪੁੱਜੇ ਤੇ ਉਨ੍ਹਾਂ ਕਿਹਾ ਕਿ ਲਤਾ ਮੰਗੇਸ਼ਕਰ ਮਹਾਨ ਗਾਇਕਾ ਸੀ ਤੇ ਉਨ੍ਹਾਂ ਦੀ ਭਾਰਤ ਨੂੰ ਵੱਡੀ ਦੇਣ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲਤਾ ਮੰਗੇਸ਼ਕਰ ਉਸ ਦੀ ਵੱਡੀ ਭੈਣ ਵਰਗੇ ਸਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਸ ਸਾਲ ਉਹ ਆਪਣੀ ਭੈਣ ਦੀ ਰੱਖੜੀ ਤੋਂ ਵਾਂਝੇ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਹ ਐਵਾਰਡ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦੇ ਹਨ। ਦੱਸਣਾ ਬਣਦਾ ਹੈ ਕਿ ਲਤਾ ਮੰਗੇਸ਼ਕਰ ਦਾ ਇਸ ਸਾਲ 26 ਫਰਵਰੀ ਨੂੰ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ।



Most Read

2024-09-20 15:50:46