Breaking News >> News >> The Tribune


ਉੱਪ ਰਾਸ਼ਟਰਪਤੀ ਵੱਲੋਂ ‘ਦਲ-ਬਦਲੀ ਰੋਕੂ ਕਾਨੂੰਨ’ ਵਿੱਚ ਸੋਧ ਦੀ ਵਕਾਲਤ


Link [2022-04-24 18:13:43]



ਬੰਗਲੂਰ, 24 ਅਪਰੈਲ

ਉੱਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ ਐਤਵਾਰ ਨੂੰ 'ਦਲ ਬਦਲੀ ਰੋਕੂ ਕਾਨੂੰਨ' ਵਿੱਚ ਖਾਮੀਆਂ 'ਤੇ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਸ ਨੂੰ ਅਸਰਦਾਰ ਬਣਾਉਣ ਲਈ ਇਸ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ। ਨਾਇਡੂ ਨੇ ਇੱਥੇ ਪ੍ਰੈੱਸ ਕਲੱਬ ਵਿੱਚ 'ਨਵੇਂ ਭਾਰਤ ਵਿੱਚ ਮੀਡੀਆ ਦੀ ਭੂਮਿਕਾ' ਬਾਰੇ ਬੋਲਦਿਆਂ ਕਿਹਾ ਕਿ ਦਲ-ਬਦਲੀ ਰੋਕੂ ਕਾਨੂੰਨ ਵਿੱਚ ਕੁਝ ਖਾਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਲੋਕ ਨੁਮਾਇੰਦਿਆਂ ਦੀ ਦਲ ਬਦਲੀ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ, ''ਇਹ ਇੱਕ ਵੱਡੀ ਗਿਣਤੀ ਸੰਖਿਆ ਵਿੱਚ ਦਲ ਬਦਲਣ ਦੀ ਆਗਿਆ ਦਿੰਦਾ ਹੈ, ਪਰ ਕੁਝ ਗਿਣਤੀ ਵਿੱਚ ਦਲ-ਬਦਲੀ ਦੀ ਨਹੀਂ। ਇਸ ਲਈ ਲੋਕ ਗਿਣਤੀ ਜੁਟਾਉਣ ਦੀ ਕੋਸ਼ਿਸ਼ ਕਰਦੇ ਹਨ।'' -ਪੀਟੀਆਈ



Most Read

2024-09-20 15:55:39