Breaking News >> News >> The Tribune


ਜੰਮੂ ਦੇ ਬਾਹਰੀ ਇਲਾਕੇ ਵਿੱਚ ਧਮਾਕਾ


Link [2022-04-24 12:35:21]



ਜੰਮੂ, 24 ਅਪਰੈਲ

ਜੰਮੂ ਦੇ ਬਾਹਰੀ ਇਲਾਕੇ ਵਿੱਚ ਐਤਵਾਰ ਨੂੰ ਇੱਕ ਖੇਤ ਵਿੱਚ ਧਮਾਕਾ ਹੋਇਆ ਹੈ। ਪੁਲੀਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਧਮਾਕਾ ਬਿਜਲੀ ਡਿੱਗਣ ਜਾਂ ਉਲਟਾ ਡਿੱਗਣ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਬਿਸ਼ਨਾਨ ਖੇਤਰ ਦੇ ਪਿੰਡ ਲੱਲੀਆਂ ਵਿੱਚ ਹੋਇਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, "ਸਾਨੂੰ ਸ਼ੱਕ ਹੈ ਕਿ ਇਹ ਇੱਕ ਉਲਕਾ ਪਿੰਡ ਡਿੱਗਣ ਜਾਂ ਸ਼ਾਇਦ ਬਿਜਲੀ ਡਿੱਗਣ ਕਾਰਨ ਹੋਇਆ ਹੈ।" ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਜੰਮੂ-ਕਸ਼ਮੀਰ ਦਾ ਦੌਰਾ ਕਰ ਰਹੇ ਹਨ ਅਤੇ ਇਸ ਦੇ ਮੱਦੇਨਜ਼ਰ ਖੇਤਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। -ਪੀਟੀਆਈ



Most Read

2024-09-20 18:49:48