Breaking News >> News >> The Tribune


ਯੂਪੀ: ਪ੍ਰਯਾਗਰਾਜ ’ਚ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ


Link [2022-04-24 08:15:01]



ਪ੍ਰਯਾਗਰਾਜ, 23 ਅਪਰੈਲ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਖੇਵਰਾਜਪੁਰ ਪਿੰਡ 'ਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਰਾਜਕੁਮਾਰ (55), ਉਸ ਦੀ ਧੀ ਮਨੀਸ਼ਾ (25), ਪਤਨੀ ਕੁਸੁਮ (50), ਨੂੰਹ ਸਵਿਤਾ (30) ਤੇ ਪੋਤੀ ਮਿਤਾਕਸ਼ੀ (2) ਵਜੋਂ ਹੋਈ ਹੈ। ਘਟਨਾ ਵਾਪਰਨ ਵੇਲੇ ਰਾਜਕੁਮਾਰ ਦਾ ਪੁੱਤਰ ਸੁਨੀਲ ਘਰ ਵਿਚ ਨਹੀਂ ਸੀ। ਉਹ ਕਿਸੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ। ਐੱਸਐੱਸਪੀ ਅਜੈ ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਮ੍ਰਿਤਕਾਂ ਦੇ ਸਿਰ ਵਿਚ ਸੋਟੀ ਜਾਂ ਰਾਡ ਵਗੈਰਾ ਮਾਰੀ ਗਈ ਹੈ। ਉਨ੍ਹਾਂ ਦੇ ਸਿਰਾਂ ਉਤੇ ਸੱਟਾਂ ਦੇ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਮੌਤਾਂ ਹੋਣ ਬਾਰੇ ਬਾਕੀ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਦਿੱਤੀ ਜਾ ਸਕੇਗੀ। ਘਟਨਾ ਸਥਾਨ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਘਰ ਦੇ ਇਕ ਕਮਰੇ ਵਿਚ ਅੱਗ ਵੀ ਲੱਗੀ ਹੋਈ ਸੀ ਜਿਸ ਨੂੰ ਫਾਇਰ ਬ੍ਰਿਗੇਡ ਬੁਲਾ ਕੇ ਬੁਝਾਇਆ ਗਿਆ। ਪਰਿਵਾਰ ਦੇ ਹੋਰ ਮੈਂਬਰ ਘਟਨਾ ਵਾਲੀ ਥਾਂ ਪਹੁੰਚ ਗਏ ਹਨ ਤੇ ਪੁਲੀਸ ਉਨ੍ਹਾਂ ਨਾਲ ਗੱਲ ਕਰ ਰਹੀ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਲਈ ਸੱਤ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫੋਰੈਂਸਿਕ ਤੇ ਖੋਜੀ ਕੁੱਤਿਆਂ ਦੀ ਟੀਮ ਵੀ ਘਟਨਾ ਸਥਾਨ 'ਤੇ ਪਹੁੰਚੀ ਹੈ ਅਤੇ ਸੈਂਪਲ ਇਕੱਠੇ ਕੀਤੇ ਗਏ ਹਨ। ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ 'ਸਪਾ' ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਦੇ ਦੂਜੇ ਕਾਰਜਕਾਲ ਦੌਰਾਨ ਉੱਤਰ ਪ੍ਰਦੇਸ਼ ਅਪਰਾਧ 'ਚ ਡੁੱਬਦਾ ਜਾ ਰਿਹਾ ਹੈ, ਅੱਜ ਦੀ ਘਟਨਾ ਇਸ ਦਾ ਸਬੂਤ ਹੈ। ਇਸੇ ਦੌਰਾਨ ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ, 'ਪ੍ਰਯਾਗਰਾਜ ਵਿਚ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਬਹੁਤ ਉਦਾਸ ਕਰਨ ਵਾਲੀ ਤੇ ਚਿੰਤਾ ਵਿਚ ਪਾਉਣ ਵਾਲੀ ਘਟਨਾ ਹੈ। ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਘਟਨਾ ਦੀਆਂ ਜੜ੍ਹਾਂ ਵਿਚ ਜਾਣਾ ਚਾਹੀਦਾ ਹੈ ਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ।' -ਪੀਟੀਆਈ



Most Read

2024-09-20 18:25:01