Breaking News >> News >> The Tribune


ਅੱਖਾਂ ਬੰਦ ਕਰਕੇ ਨਿਯਮ ਲਾਗੂ ਨਾ ਕਰਨ ਜੱਜ: ਜਸਟਿਸ ਰਾਮੰਨਾ


Link [2022-04-24 08:15:01]



ਚੇਨੱਈ, 23 ਅਪਰੈਲ

ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਨਵੀ ਰਾਮੰਨਾ ਨੇ ਅੱਜ ਇੱਥੇ ਕਿਹਾ ਕਿ ਜੱਜ ਅੱਖਾਂ ਬੰਦ ਕਰਕੇ ਨਿਯਮ ਲਾਗੂ ਨਹੀਂ ਕਰ ਸਕਦੇ ਕਿਉਂਕਿ ਹਰ ਝਗੜੇ ਦਾ ਇੱਕ ਮਨੁੱਖੀ ਪਹਿਲੂ ਹੁੰਦਾ ਹੈ ਅਤੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਸਮਾਜਿਕ-ਆਰਥਿਕ ਪੱਖਾਂ ਤੇ ਉਨ੍ਹਾਂ ਦੇ ਫ਼ੈਸਲੇ ਦੇ ਸਮਾਜ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ। ਉਹ ਇੱਥੇ ਮਦਰਾਸ ਹਾਈ ਕੋਰਟ 'ਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, 'ਅੱਜ ਦਾ ਸਮਾਂ 'ਤੁਰੰਤ ਬਣਨ ਵਾਲੇ ਨੂਡਲਜ਼' ਦਾ ਸਮਾਂ ਹੈ ਤੇ ਲੋਕ ਇਨਸਾਫ਼ ਵੀ ਝੱਟਪੱਟ ਚਾਹੁੰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਜੇਕਰ ਜਲਦਬਾਜ਼ੀ 'ਚ ਇਨਸਾਫ਼ ਦਿੱਤਾ ਗਿਆ ਤਾਂ ਇਸ ਨਾਲ ਬਹੁਤ ਨੁਕਸਾਨ ਹੋਵੇਗਾ।' -ਏਜੰਸੀ



Most Read

2024-09-20 18:37:41