Breaking News >> News >> The Tribune


ਬੁੜੈਲ ਜੇਲ੍ਹ ਦੀ ਕੰਧ ਕੋਲੋਂ ਬੰਬ ਮਿਲਿਆ


Link [2022-04-24 08:15:01]



ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 23 ਅਪਰੈਲ

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੀ ਕੰਧ ਨੇੜਿਓਂ ਦੇਰ ਸ਼ਾਮ ਬੰਬ ਮਿਲਿਆ ਹੈ। ਬੰਬ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਜੇਲ੍ਹ ਨਾਲ ਲੱਗਦਾ ਇਲਾਕਾ ਸੀਲ ਕਰਕੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਮੌਕੇ ਤੇ ਸੱਦਿਆ। ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਹਿਲ , ਮੁਹਾਲੀ ਦੇ ਐਸਐਸਪੀ ਤੋਂ ਇਲਾਵਾ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਬੁੜੈਲ ਜੇਲ੍ਹ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਇਹ ਬੰਬ ਰੱਖਿਆ ਹੋ ਸਕਦਾ ਹੈ, ਜੋ ਟਿਫਨ ਬੰਬ ਵਰਗਾ ਜਾਪਦਾ ਹੈ। ਚੰਡੀਗੜ੍ਹ ਪੁਲੀਸ ਨੇ ਆਸ ਪਾਸ ਦੇ ਖੇਤਰ 'ਚ ਗਸ਼ਤ ਵਧਾ ਦਿੱਤੀ ਹੈ।



Most Read

2024-09-20 18:29:25