Breaking News >> News >> The Tribune


ਸਕੂਲੋਂ ਭੱਜ ਕੇ ਨਹਾਉਣ ਗਏ ਦੋ ਵਿਦਿਆਰਥੀ ਨਹਿਰ ’ਚ ਰੁੜ੍ਹੇ


Link [2022-04-24 08:15:01]



ਗਗਨਦੀਪ ਅਰੋੜਾ

ਲੁਧਿਆਣਾ, 23 ਅਪਰੈਲ

ਸਕੂਲ ਪਹੁੰਚਣ ਵਿੱਚ ਦੇਰੀ ਹੋਣ ਕਾਰਨ ਘਰ ਵਾਪਸ ਜਾਣ ਦੀ ਥਾਂ ਮਾਲੇਰਕੋਟਲਾ ਰੋਡ ਸਥਿਤ ਕੈਂਡ ਨਹਿਰ ਵਿਚ ਨਹਾਉਣ ਪੁੱਜੇ ਛੇ ਵਿਦਿਆਰਥੀਆਂ ਵਿੱਚ ਦੋ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਨਹਾਉਣ ਲੱਗਿਆਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ, ਜਿਨ੍ਹਾਂ ਵਿਚੋਂ ਇੱਕ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਬਾਹਰ ਕੱਢ ਲਿਆ, ਪਰ ਬਾਕੀ ਦੋ ਪਾਣੀ ਵਿੱਚ ਡੁੱਬ ਗਏ। ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਮੌਕੇ 'ਤੇ ਪਹੁੰਚੀ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਮ੍ਰਿਤਕਾਂ ਦੀ ਪਛਾਣ ਵਿਜੈ (15) ਵਾਸੀ ਗੁਰਮੀਤ ਨਗਰ ਤੇ ਆਯੂਸ਼ (15) ਵਾਸੀ ਸੁਰਜੀਤ ਨਗਰ ਵਜੋਂ ਹੋਈ ਹੈ।



Most Read

2024-09-20 18:37:41