Breaking News >> News >> The Tribune


ਦਫ਼ਤਰ ’ਚ ਆਰਾਮ ਫ਼ਰਮਾਉਣ ਵਾਲਾ ਬਾਘਾਪੁਰਾਣਾ ਦਾ ਬੀਡੀਪੀਓ ਮੁਅੱਤਲ


Link [2022-04-24 08:15:01]



ਮਹਿੰਦਰ ਸਿੰਘ ਰੱਤੀਆਂ

ਮੋਗਾ, 23 ਅਪਰੈਲ

ਦਫ਼ਤਰ ਵਿੱਚ ਬੈੱਡ 'ਤੇ ਅਰਾਮ ਫ਼ਰਮਾਉਂਦੇ ਸਮੇਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਸਰਕਾਰ ਨੇ ਬਾਘਾਪੁਰਾਣਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਨਿਰਮਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ ਮੁਅੱਤਲ ਕੀਤਾ ਗਿਆ ਨਿਰਮਲ ਸਿੰਘ ਸੀਨੀਅਰ ਸਹਾਇਕ (ਲੇਖਾ) ਸੀ ਪਰ ਕਥਿਤ ਸਿਆਸੀ ਪਹੁੰਚ ਨਾਲ ਬੀਡੀਪੀਓ ਬਣ ਗਿਆ ਸੀ। ਜਸਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਗਲੀ 'ਤੇ ਹੋਇਆ ਨਾਜਾਇਜ਼ ਕਬਜ਼ਾ ਚੁਕਵਾਉਣ ਲਈ ਕਰੀਬ 2 ਸਾਲ ਤੋਂ ਬੀਡੀਪੀਓ ਦਫ਼ਤਰ ਬਾਘਾਪੁਰਾਣਾ ਦੇ ਗੇੜੇ ਮਾਰ ਰਿਹਾ ਹੈ। ਉਹ ਜਦੋਂ ਵੀ ਆਉਂਦਾ ਤਾਂ ਬੀਡੀਪੀਓ ਆਪਣੇ ਦਫ਼ਤਰ ਦੇ ਚੁਬਾਰੇ ਵਿੱਚ ਹੀ ਅਰਾਮ ਫ਼ਰਮਾ ਰਹੇ ਹੁੰਦੇ ਸਨ। ਅੱਜ ਜਦੋਂ ਉਹ ਬੀਡੀਪੀਓ ਦਫ਼ਤਰ ਗਿਆ ਤਾਂ ਉਸ ਨੇ ਦੇਖਿਆ ਕਿ ਕੁਝ ਲੋਕ ਬੀਡੀਪੀਓ ਨੂੰ ਮਿਲਣ ਉੱਥੇ ਬੈਠੇ ਸਨ ਪਰ ਬੀਡੀਪੀਓ ਦਫ਼ਤਰ ਦੇ ਚੁੁਬਾਰੇ ਵਿੱਚ ਆਰਾਮ ਫ਼ਰਮਾ ਰਿਹਾ। ਉਨ੍ਹਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ, ਜਿਸ ਮਗਰੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਗੰਭੀਰ ਨੋਟਿਸ ਲੈਂਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ।



Most Read

2024-09-20 18:29:48