World >> The Tribune


‘ਪਾਰਟੀਗੇਟ’ ਮਾਮਲੇ ’ਚ ਉਲਝੇ ਜੌਹਨਸਨ ਬਰਤਾਨੀਆ ਪਰਤੇ


Link [2022-04-24 06:34:43]



ਲੰਡਨ, 23 ਅਪਰੈਲ

ਸਕੌਟਲੈਂਡ ਯਾਰਡ ਵੱਲੋਂ ਇਥੇ 10 ਡਾਊਨਿੰਗ ਸਟਰੀਟ 'ਤੇ ਕੋਵਿਡ-19 ਲੌਕਡਾਊਨ ਦੇ ਉਲੰਘਣ ਲਈ ਹੋਰ ਜੁਰਮਾਨਾ ਲਗਾਏ ਜਾਣ ਦੀ ਰਿਪੋਰਟਾਂ ਵਿਚਕਾਰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੋ ਦਿਨੀਂ ਭਾਰਤ ਦੌਰੇ ਤੋਂ ਬਾਅਦ ਸ਼ਨਿਚਰਵਾਰ ਨੂੰ ਮੁਲਕ ਪਰਤ ਆਏ ਹਨ। ਮੈਟੋਰਪਾਲਿਟਨ ਪੁਲੀਸ ਪਾਰਟੀਗੇਟ ਕਾਂਡ ਦੀ ਜਾਂਚ ਕਰ ਰਹੀ ਹੈ। ਦਿੱਲੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਜੌਹਨਸਨ ਨੇ 'ਪਾਰਟੀਗੇਟ' ਦੇ ਮੁੱਦੇ 'ਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਸੀ। ਜੌਹਨਸਨ ਨੇ ਕੋਵਿਡ-19 ਲੌਕਡਾਊਨ ਦੀ ਉਲੰਘਣਾ ਲਈ ਸਕੌਟਲੈਂਡ ਯਾਰਡ ਵੱਲੋਂ ਲਗਾਏ ਗੲੇ ਜੁਰਮਾਨੇ ਦਾ ਭੁਗਤਾਨ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਮੁਆਫ਼ੀ ਮੰਗੀ ਸੀ। ਹੁਣ ਸਕੌਟਲੈਂਡ ਯਾਰਡ ਵੱਲੋਂ ਜੌਹਨਸਨ 'ਤੇ ਹੋਰ ਜੁਰਮਾਨਾ ਲਗਾਏ ਜਾਣ ਦੀਆਂ ਰਿਪੋਰਟਾਂ ਹਨ। -ਪੀਟੀਆਈ



Most Read

2024-09-20 07:14:47