World >> The Tribune


ਜਿਨਪਿੰਗ ਮੁਤਾਬਕ ਕੁਆਡ ਗੱਠਜੋੜ ਚੀਨ ਦੇ ਹਿੱਤਾਂ ਖ਼ਿਲਾਫ਼: ਬਾਇਡਨ


Link [2022-04-24 06:34:43]



ਵਾਸ਼ਿੰਗਟਨ, 23 ਅਪਰੈਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਇਕ ਵਾਰ ਕਿਹਾ ਸੀ ਕਿ ਉਹ ਕੁਆਡ ਗੱਠਜੋੜ ਨੂੰ ਚੀਨ ਦੇ ਹਿੱਤਾਂ ਖ਼ਿਲਾਫ਼ ਮਜ਼ਬੂਤ ਕਰ ਰਹੇ ਹਨ। ਚੀਨ ਚਾਰ ਮੁਲਕਾਂ ਆਸਟਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਵੱਲੋਂ ਬਣਾਏ ਗਏ ਕੁਆਡ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਹੈ। ਬਾਇਡਨ ਨੇ ਡੈਮੋਕਰੈਟਿਕ ਪਾਰਟੀ ਦੇ ਸਿਆਟਲ 'ਚ ਹੋਏ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਨ੍ਹਾਂ ਜਿਨਪਿੰਗ ਨੂੰ ਕੁਆਡ ਦੇ ਗਠਨ ਦੀ ਜਾਣਕਾਰੀ ਦਿੱਤੀ ਸੀ। ਜਿਨਪਿੰਗ ਨੇ ਕਿਹਾ ਸੀ,''ਤੁਸੀਂ (ਅਮਰੀਕਾ) ਕੁਆਡ ਦਾ ਗਠਨ ਸਾਨੂੰ (ਚੀਨ) ਦਬਾਅ ਹੇਠ ਲਿਆਉਣ ਲਈ ਕਰ ਰਹੇ ਹੋ।'' ਬਾਇਡਨ ਨੇ ਕਿਹਾ ਕਿ ਉਨ੍ਹਾਂ ਦਲੀਲ ਦਿੱਤੀ ਸੀ ਕਿ ਹਿੰਦ-ਪ੍ਰਸ਼ਾਂਤ ਸਾਗਰ ਖ਼ਿੱਤੇ 'ਚ ਰਲ ਕੇ ਕੰਮ ਕਰਨ ਦਾ ਮੌਕਾ ਦੇਣ ਲਈ ਉਹ ਮੁਲਕਾਂ ਨੂੰ ਇਕੱਠਿਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਮੇਤ ਸਾਰੇ ਮੁਲਕਾਂ ਦੀਆਂ ਆਪਣੀਆਂ-ਆਪਣੀਆਂ ਸਮੱਸਿਆਵਾਂ ਹਨ ਪਰ ਤਾਨਾਸ਼ਾਹ ਇਨ੍ਹਾਂ ਮੁਲਕਾਂ ਦੇ ਇਕੱਠੇ ਹੋਣ ਤੋਂ ਡਰਦੇ ਹਨ। -ਪੀਟੀਆਈ



Most Read

2024-09-20 07:06:16