World >> The Tribune


ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੋਏ: ਸੀਤਾਰਾਮਨ


Link [2022-04-24 06:34:43]



ਵਾਸਿੰਗਟਨ, 23 ਅਪਰੈਲ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਸਬੰਧ ਅੱਗੇ ਵਧਣ ਨਾਲ ਮਜ਼ਬੂਤ ਹੋਏ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਜੰਗ ਮਗਰੋਂ ਉਹ ਮੌਕਿਆਂ ਦੇ ਹੋਰ ਰਾਹ ਖੁੱਲ੍ਹਦੇ ਹੋਏ ਦੇਖ ਰਹੇ ਹਨ। ਸੀਤਾਰਾਮਨ ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਮੀਟਿੰਗਾਂ 'ਚ ਹਿੱਸਾ ਲੈਣ ਇੱਥੇ ਆਏ ਸਨ। ਇਸ ਦੌਰਾਨ ਉਨ੍ਹਾਂ ਕਈ ਦੁਵੱਲੀਆਂ ਮੀਟਿੰਗਾਂ ਕੀਤੀਆਂ ਤੇ ਕਈ ਬਹੁ-ਪੱਖੀ ਮੀਟਿੰਗਾਂ 'ਚ ਹਿੱਸਾ ਲਿਆ। ਉਨ੍ਹਾਂ ਬਾਇਡਨ ਪ੍ਰਸ਼ਾਸਨ ਦੇ ਕਈ ਸਿਖਰਲੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਦੁਵੱਲੇ ਸਬੰਧਾਂ ਨੂੰ ਲੈ ਕੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, 'ਅਜਿਹੀ ਸਮਝ ਬਣੀ ਹੈ ਕਿ ਅਮਰੀਕਾ ਨਾਲ ਭਾਰਤ ਦੇ ਸਬੰਧ ਅਸਲ ਵਿੱਚ ਅੱਗੇ ਵਧੇ ਹਨ। ਇਹ ਮਜ਼ਬੂਤ ਹੋੲੇ ਹਨ। ਇਸ 'ਤੇ ਕੋਈ ਵੀ ਸਵਾਲ ਨਹੀਂ ਚੁੱਕ ਸਕਦਾ। ਪਰ ਇਹ ਸਮਝ ਵੀ ਹੈ ਕਿ ਭਾਰਤ ਦੀ ਨਾ ਸਿਰਫ਼ ਰੱਖਿਆ ਉਪਕਰਨਾਂ ਲਈ ਰੂਸ 'ਤੇ ਪੁਰਾਣੀ ਨਿਰਭਰਤਾ ਹੈ ਬਲਕਿ ਭਾਰਤ ਦੇ ਉਸ ਨਾਲ ਕਈ ਦਹਾਕਿਆਂ ਪੁਰਾਣੇ ਸਬੰਧਾਂ ਦੀ ਵਿਰਾਸਤ ਦੇ ਮੁੱਦੇ ਵੀ ਹਨ।' -ਪੀਟੀਆਈ



Most Read

2024-09-20 07:10:40