Breaking News >> News >> The Tribune


ਸੀਬੀਐੱਸਈ ਨੇ ਸਿਲੇਬਸ ’ਚੋਂ ਇਸਲਾਮੀ ਸਾਮਰਾਜ, ਠੰਢੀ ਜੰਗ ਤੇ ਫ਼ੈਜ਼ ਦੀਆਂ ਨਜ਼ਮਾਂ ਹਟਾਈਆਂ


Link [2022-04-23 15:34:41]



ਨਵੀਂ ਦਿੱਲੀ, 23 ਅਪਰੈਲ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 11ਵੀਂ ਅਤੇ 12ਵੀਂ ਜਮਾਤ ਦੇ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਵਿੱਚੋਂ ਗੁੱਟ ਨਿਰਲੇਪ ਅੰਦੋਲਨ, ਠੰਢੀ ਜੰਗ ਦੇ ਦੌਰ, ਅਫਰੀਕੀ-ਏਸ਼ਿਆਈ ਖੇਤਰਾਂ ਵਿੱਚ ਇਸਲਾਮੀ ਸਾਮਰਾਜ ਦਾ ਉਭਾਰ, ਮੁਗਲ ਦਰਬਾਰਾਂ ਦੇ ਇਤਿਹਾਸ ਅਤੇ ਉਦਯੋਗਿਕ ਕ੍ਰਾਂਤੀ ਸਬੰਧੀ ਅਧਿਆਏ ਹਟਾ ਦਿੱਤੇ ਹਨ। ਇਸੇ ਤਰ੍ਹਾਂ 10ਵੀਂ ਜਮਾਤ ਦੇ ਸਿਲੇਬਸ 'ਚ 'ਭੋਜਨ ਸੁਰੱਖਿਆ' ਨਾਲ ਸਬੰਧਤ ਅਧਿਆਏ ਵਿਚੋਂ 'ਖੇਤੀਬਾੜੀ 'ਤੇ ਵਿਸ਼ਵੀਕਰਨ ਦਾ ਪ੍ਰਭਾਵ' ਵਿਸ਼ੇ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਸਾਲ 'ਧਰਮ, ਫਿਰਕਾਪ੍ਰਸਤੀ ਅਤੇ ਧਰਮ ਨਿਰਪੱਖ ਰਾਜ' ਭਾਗ ਵਿੱਚੋਂ ਫੈਜ਼ ਅਹਿਮਦ ਫੈਜ਼ ਦੀਆਂ ਦੋ ਉਰਦੂ ਕਵਿਤਾਵਾਂ ਦਾ ਅਨੁਵਾਦਿਤ ਅੰਸ਼ ਵੀ ਬਾਹਰ ਰੱਖਿਆ ਗਿਆ ਹੈ। ਸੀਬੀਐੱਸਈ ਨੇ ਸਿਲੇਬਸ ਵਿਚੋਂ 'ਲੋਕਤੰਤਰ ਅਤੇ ਵਿਭਿੰਨਤਾ' ਦੇ ਚੈਪਟਰ ਵੀ ਹਟਾ ਦਿੱਤੇ ਹਨ।



Most Read

2024-09-20 18:36:50