World >> The Tribune


ਮਨੀ ਲਾਂਡਰਿੰਗ ਖ਼ਿਲਾਫ਼ ਲੜਨ ਲਈ ਭਾਰਤ ਪ੍ਰਤੀਬੱਧ: ਸੀਤਾਰਾਮਨ


Link [2022-04-23 06:54:55]



ਵਾਸ਼ਿੰਗਟਨ, 22 ਅਪਰੈਲ

ਮੁੱਖ ਅੰਸ਼

ਵਿਸ਼ਵ ਵਿੱਤੀ ਪ੍ਰਣਾਲੀ ਦੀ ਸੁਰੱਖਿਆ ਲਈ ਐਫਏਟੀਐਫ ਦੀ ਕੀਤੀ ਸ਼ਲਾਘਾ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਲਮੀ ਵਿੱਤੀ ਪ੍ਰਣਾਲੀ ਦੀ ਸੁਰੱਖਿਆ 'ਚ ਵਿੱਤੀ ਕਾਰਵਾਈ ਟਾਸਕ ਫੋਰਸ (ਐਫਏਟੀਐਫ) ਦੇ ਆਲਮੀ ਨੈਟਵਰਕ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਮਨੀ ਲਾਂਡਰਿੰਗ ਤੇ ਅਤਿਵਾਦੀ ਫੰਡਿੰਗ ਖ਼ਿਲਾਫ਼ ਲੜਾਈ 'ਚ ਭਾਰਤ ਦੀ ਸਿਆਸੀ ਪ੍ਰਤੀਬੱਧਤਾ ਦੁਹਰਾਈ।

ਸੀਤਾਰਾਮਨ ਨੇ ਕਿਹਾ ਕਿ ਉਹ ਕੌਮਾਂਤਰੀ ਮੁੱਦਰਾ ਕੋਸ਼ ਤੇ ਵਿਸ਼ਵ ਬੈਂਕ ਦੀਆਂ ਬਸੰਤ ਰੁੱਤ ਮੀਟਿੰਗ, 2022 ਦਰਮਿਆਨ ਇੱਥੇ ਐਫਏਟੀਐਫ ਦੀ ਮੰਤਰੀ ਪੱਧਰੀ ਮੀਟਿੰਗ 'ਚ ਸ਼ਾਮਲ ਹੋਏ। ਐਫਏਟੀਐਫ ਇੱਕ ਅੰਤਰ-ਸਰਕਾਰ ਸੰਸਥਾ ਹੈ ਜਿਸ ਦੀ ਸਥਾਪਨਾ 1989 'ਚ ਮਨੀ ਲਾਂਡਰਿੰਗ, ਅਤਿਵਾਦੀ ਫੰਡਿੰੰਗ ਦੀ ਰੋਕਥਾਮ ਤੇ ਕੌਮਾਂਤਰੀ ਵਿੱਤੀ ਪ੍ਰਣਾਲੀ ਦੀ ਅਖੰਡਤਾ ਲਈ ਜੋ ਖਤਰੇ ਹਨ, ਉਨ੍ਹਾਂ ਨਾਲ ਨਜਿੱਠਣ ਲਈ ਕੀਤੀ ਗਈ ਸੀ। ਵਿੱਤ ਮੰਤਰਾਲੇ ਨੇ ਦੱਸਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਮਨੀ ਲਾਂਡਰਿੰਗ, ਅਤਿਵਾਦੀ ਫੰਡਿੰਗ ਤੇ ਵਿੱਤੀ ਪ੍ਰਸਾਰ ਨਾਲ ਨਜਿੱਠਣ ਲਈ ਭਾਰਤ ਦੀ ਸਿਆਸੀ ਪ੍ਰਤੀਬੱਧਤਾ ਦੀ ਮੁੜ ਪੁਸ਼ਟੀ ਕੀਤੀ। ਉਨ੍ਹਾਂ ਨਾਲ ਹੀ ਵਿਸ਼ਵ ਵਿੱਤੀ ਪ੍ਰਣਾਲੀ ਦੀ ਸੁਰੱਖਿਆ ਤੇ ਇਸ ਪਾਰਦਰਸ਼ਤਾ ਬਣਾਈ ਰੱਖਣ ਲਈ ਐਫਏਟੀਐਫ ਦੀ ਸ਼ਲਾਘਾ ਵੀ ਕੀਤੀ। ਮੰਤਰਾਲੇ ਨੇ ਦੱਸਿਆ ਕਿ ਐਫਏਟੀਐਫ ਦੀ ਮੰਤਰੀ ਪੱਧਰ ਦੀ ਮੀਟਿੰਗ ਦੌਰਾਨ ਸੰਸਥਾ ਦੀਆਂ 2022-24 ਲਈ ਤਰਜੀਹੀ ਰਣਨੀਤੀਆਂ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਭਾਰਤ ਨੇ ਸੰਸਥਾ ਦੀਆਂ ਰਣਨੀਤਕ ਤਰਜੀਹਾਂ ਲਈ ਲੋੜੀਂਦੇ ਸਰੋਤ ਮੁਹੱਈਆ ਕਰਨ ਤੇ ਐਫਏਟੀਐਫ ਨੂੰ ਹਮਾਇਤ ਦੇਣ ਦੀ ਗੱਲ ਕਹੀ। ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਐਫਏਟੀਐਫ ਦੇ ਪ੍ਰਧਾਨ ਮਾਰਕੁਸ ਪਲੇਅਰ ਨੂੰ ਕਰੋਨਾ ਮਹਾਮਾਰੀ ਦੇ ਦੌਰ ਦੀ ਕੀਤੀ ਗਈ ਅਗਵਾਈ ਲਈ ਵਧਾਈ ਦਿੱਤੀ। -ਪੀਟੀਆਈ

ਭਾਰਤ ਨੂੰ ਨਿਭਾਉਣੀ ਪਵੇਗੀ ਅਹਿਮ ਭੂਮਿਕਾ: ਆਈਐਮਐਫ

ਵਾਸ਼ਿੰਗਟਨ: ਕੌਮਾਂਤਰੀ ਮੁੱਦਰਾ ਕੋਸ਼ (ਆਈਐਮਐਫ) ਦੇ ਮੁਖੀ ਨੇ ਕਿਹਾ ਅਗਲੇ ਸਾਲ ਜੀ-20 ਮੁਲਕਾਂ ਦੇ ਤਾਕਤਵਰ ਸਮੂਹ ਦੇ ਪ੍ਰਧਾਨ ਵਜੋਂ ਭਾਰਤ ਨੂੰ ਸਾਰੇ ਮੁਲਕਾਂ ਨਾਲ ਸਹਿਯੋਗ ਕਰਨ ਦੀ ਆਪਣੀ ਲੰਮੀ ਰਵਾਇਤ ਤਹਿਤ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਕਰਕੇ ਆਲਮੀ ਚੁਣੌਤੀਆਂ ਦੂਰ ਕਰਨ ਲਈ ਵਿਲੱਖਣ ਭੂਮਿਕਾ ਨਿਭਾਉਣੀ ਪਵੇਗੀ। ਆਈਐਮਐਫ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਟਾ ਜੌਰਜਿਵਾ ਨੇ ਆਈਐਮਐਫ ਦੀ ਕੌਮਾਂਤਰੀ ਮੁੱਤਰਾ ਤੇ ਵਿੱਤ ਕਮੇਟੀ ਦੀ ਪ੍ਰਧਾਨ ਨਾਦੀਆ ਕਾਲਵੀਓ ਨਾਲ ਸਾਂਝੇ ਪੱਤਰਕਾਰ ਸੰਮੇਲਨ 'ਚ ਇਹ ਟਿੱਪਣੀ ਕੀਤੀ। -ਪੀਟੀਆਈ



Most Read

2024-09-20 07:15:42