World >> The Tribune


ਬਲੋਚਿਸਤਾਨ ’ਚ ਅਤਿਵਾਦੀ ਹਮਲਾ, ਫ਼ੌਜੀ ਅਧਿਕਾਰੀ ਹਲਾਕ


Link [2022-04-23 06:54:55]



ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਫ਼ੌਜ ਦਾ ਇੱਕ ਅਫਸਰ ਮਾਰਿਆ ਗਿਆ, ਜਦੋਂਕਿ ਇੱਕ ਜ਼ਖ਼ਮੀ ਹੋ ਗਿਆ। ਪਾਕਿਸਤਾਨ ਫ਼ੌਜ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਅਤਿਵਾਦੀਆਂ ਦੇ ਇੱਕ ਗਰੁੱਪ ਨੇ ਬੀਤੀ ਰਾਤ ਆਵਾਰਨ ਨੇੜੇ ਕਾਹਨ ਖੇਤਰ ਵਿੱਚ ਸੁਰੱਖਿਆ ਬਲਾਂ ਦੀ ਚੌਕੀ 'ਤੇ ਗੋਲੀਬਾਰੀ ਕੀਤੀ। ਮੁਕਾਬਲੇ ਦੌਰਾਲ ਮੇਜਰ ਸ਼ਾਹਿਦ ਬਸ਼ੀਰ ਦੀ ਜਾਨ ਚਲੀ ਗਈ, ਜਦੋਂਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਖਦੇੜ ਦਿੱਤਾ ਹੈ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ, ਜੋ ਨੇੜਲੇ ਪਹਾੜੀ ਖੇਤਰ ਵਿੱਚ ਛੁਪ ਗਏ ਹਨ। ਫ਼ੌਜ ਨੇ ਅੱਗੇ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲ ਬਲੋਚਿਸਤਾਨ ਦੀ ਸ਼ਾਂਤੀ, ਸਥਿਰਤਾ ਅਤੇ ਤਰੱਕੀ ਵਿੱਚ ਵਿਘਨ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਦ੍ਰਿੜ੍ਹ ਹਨ। ਸੁਰੱਖਿਆ ਬਲ ਬਲੋਚਿਸਤਾਨ ਵਿੱਚ ਕੌਮਪ੍ਰਸਤਾਂ ਦੇ ਨਾਲ ਨਾਲ ਤਾਲਿਬਾਨ ਬਾਗ਼ੀਆਂ ਨਾਲ ਵੀ ਲੜ ਰਹੇ ਹਨ। -ਪੀਟੀਆਈ



Most Read

2024-09-20 07:12:10