Breaking News >> News >> The Tribune


ਕਾਰ ’ਚ ਅੱਗ ਲੱਗਣ ਕਾਰਨ ਪਰਿਵਾਰ ਦੇ ਪੰਜ ਜੀਅ ਸੜੇ


Link [2022-04-23 06:15:52]



ਰਾਜਨੰਦਗਾਓਂ (ਛੱਤੀਸਗੜ੍ਹ), 23 ਅਪਰੈਲ

ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਕਾਰ ਨੂੰ ਅੱਗ ਲੱਗਣ ਕਾਰਨ ਇੱਕ ਕਾਰੋਬਾਰੀ, ਉਸ ਦੀ ਪਤਨੀ ਤੇ ਤਿੰਨ ਬੇਟੀਆਂ ਦੀ ਸੜ ਕੇ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਹਾਦਸਾ ਪੁਲੀ ਦੀ ਰੇਲਿੰਗ ਨਾਲ ਟਕਰਾਉਣ ਮਗਰੋਂ ਕਾਰ ਵਿੱਚ ਅੱਗ ਲੱਗਣ ਕਾਰਨ ਵਾਪਰਿਆ।

ਪੁਲੀਸ ਮੁਤਾਬਕ ਜ਼ਿਲ੍ਹੇ ਦੇ ਖੈਰਾਗੜ੍ਹ ਕਸਬੇ ਦਾ ਵਸਨੀਕ ਪੀੜਤ ਪਰਿਵਾਰ ਬਾਲੋਦ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਤੜਕੇ ਲੱਗਪਗ 2 ਵਜੇ ਠੇਲਕਡੀਹ ਥਾਣੇ ਅਧੀਨ ਪੈਂਦੇ ਪਿੰਡ ਸਿੰਗਾਰਪੁਰ ਨੇੜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਦੇਖਣ ਵਾਲੇ ਲੋਕਾਂ ਮੁਤਾਬਕ ਰੇਲਿੰਗ ਨਾਲ ਟਕਰਾਉਣ ਮਗਰੋਂ ਕਾਰ ਪਲਟ ਗਈ ਅਤੇ ਉਸ ਵਿੱਚ ਅੱਗ ਲੱਗਣ ਕਾਰਨ ਸਾਰੇ ਪੰਜ ਜਣੇ ਜਿਊਂਦੇ ਸੜ ਗਏ। ਮ੍ਰਿਤਕਾਂ ਦੀ ਪਛਾਣ ਖੈਰਾਗੜ੍ਹ ਵਾਸੀ ਸੁਭਾਸ਼ ਕੋਚਰ, ਪਤਨੀ ਕਾਂਤੀ ਕੋਚਰ ਅਤੇ ਤਿੰਨ ਬੇਟੀਆਂ ਭਾਵਨਾ ਵਰਿਧੀ ਅਤੇ ਪੂਜਾ ਵਜੋਂ ਹੋਈ ਹੈ। ਲੜਕੀਆਂ ਦੀ ਉਮਰ 20 ਤੋਂ 25 ਸਾਲ ਦੇ ਦਰਮਿਆਨ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-20 18:37:58