Breaking News >> News >> The Tribune


ਭਾਰਤ ’ਤੇ ‘ਘੱਟਗਿਣਤੀ ਵਿਰੋਧੀ’ ਠੱਪੇ ਨਾਲ ਘਰੇਲੂ ਕੰਪਨੀਆਂ ਨੂੰ ਢਾਹ ਲੱਗੇਗੀ: ਰਾਜਨ


Link [2022-04-23 06:15:52]



ਮੁੰਬਈ: ਭਾਰਤ ਵਿੱਚ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਫ਼ਿਕਰ ਜਤਾਉਂਦਿਆਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਚੇੇਤਾਵਨੀ ਦਿੱਤੀ ਕਿ ਦੇਸ਼ ਦੀ 'ਘੱਟਗਿਣਤੀ ਵਿਰੋਧੀ' ਦਿੱਖ ਕਰਕੇ ਭਾਰਤੀ ਉਤਪਾਦਾਂ ਲਈ ਬਾਜ਼ਾਰ ਮਿਲਣੇ ਔਖੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਨਤੀਜੇ ਵਜੋਂ ਵਿਦੇਸ਼ੀ ਸਰਕਾਰਾਂ ਭਾਰਤ ਨੂੰ ਗੈਰ-ਭਰੋਸੇਯੋਗ ਭਾਈਵਾਲ ਐਲਾਨ ਸਕਦੀਆਂ ਹਨ। ਰਾਜਨ ਨੇ ਕਿਹਾ ਕਿ 'ਘੱਟਗਿਣਤੀ ਵਿਰੋਧੀ' ਟੈਗ ਨਾਲ ਘਰੇਲੂ ਕੰਪਨੀਆਂ ਨੂੰ ਵੱਡੀ ਸੱਟ ਵੱਜੇਗੀ। ਸ਼ਿਕਾਗੋ ਦੇ ਬੂਥ ਸਕੂਲ ਆਫ਼ ਬਿਜ਼ਨਸ ਵਿੱਚ ਪ੍ਰੋਫੈਸਰ ਰਘੂਰਾਮ ਰਾਜਨ ਨੇ ਟਾਈਮਜ਼ ਨੈੱਟਵਰਕ ਇੰਡੀਆ ਇਕਨੌਮਿਕ ਕਾਨਕਲੇਵ ਵਿੱਚ ਬੋਲਦਿਆਂ ਕਿਹਾ ਕਿ ਚੋਣ ਕਮਿਸ਼ਨ, ਐੱਨਫੋਰਸਮੈਂਟ ਡਾਇਰੈਕਟੋਰੇਟ ਜਾਂ ਸੀਬੀਆਈ ਜਿਹੀਆਂ ਸੰਵਿਧਾਨਕ ਅਥਾਰਿਟੀਜ਼ ਨੂੰ ਕਮਜ਼ੋਰ ਕਰਨ ਨਾਲ ਸਾਡੇ ਦੇਸ਼ ਦਾ ਜਮਹੂਰੀ ਕਿਰਦਾਰ ਹੀ ਖੁਰੇਗਾ। ਰਾਜਨ ਨੇ ਕਿਹਾ ਕਿ ਭਾਰਤੀ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਤਿੰਨ ਖੇਤੀ ਕਾਨੂੰਨਾਂ ਜਿਹੇ ਮਸਲਿਆਂ ਨੂੰ ਟਾਲਣ ਲਈ ਅਹਿਮ ਭਾਈਵਾਲਾਂ ਨਾਲ ਤਬਦੀਲੀਆਂ ਬਾਰੇ ਵਿਚਾਰ ਕਰੇ ਤੇ ਅਜਿਹਾ ਕਰਕੇ ਹੀ ਸ਼ਾਸਨ ਨੂੰ ਦਰਪੇਸ਼ ਚੁਣੌਤੀਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ। -ਪੀਟੀਆਈ



Most Read

2024-09-20 18:48:14