Breaking News >> News >> The Tribune


ਚਾਰਾ ਘੁਟਾਲਾ: ਲਾਲੂ ਪ੍ਰਸਾਦ ਦੀ ਇਕ ਹੋਰ ਕੇਸ ’ਚ ਜ਼ਮਾਨਤ


Link [2022-04-23 06:15:52]



ਰਾਂਚੀ: ਝਾਰਖੰਡ ਹਾਈ ਕੋਰਟ ਨੇ ਆਰਜੇਡੀ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਨੂੰ ਡੋਰਾਂਡਾ ਖ਼ਜ਼ਾਨੇ ਦੇ ਕੇਸ ਨਾਲ ਜੁੜੇ ਚਾਰਾ ਘੁਟਾਲੇ 'ਚ ਅੱਜ ਜ਼ਮਾਨਤ ਦੇ ਦਿੱਤੀ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਨੂੰ ਇਸ ਕੇਸ 'ਚ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੋਈ ਹੈ। ਲਾਲੂ ਪ੍ਰਸਾਦ ਖ਼ਿਲਾਫ਼ ਰਾਂਚੀ 'ਚ ਚਾਰਾ ਘੁਟਾਲੇ ਦਾ ਇਹ ਆਖਰੀ ਮਾਮਲਾ ਸੀ ਅਤੇ ਹੁਣ ਉਸ ਖ਼ਿਲਾਫ਼ ਪਟਨਾ 'ਚ ਹੀ ਚਾਰਾ ਘੁਟਾਲੇ ਦੇ ਕੇਸ ਵਿਚਾਰ ਅਧੀਨ ਰਹਿ ਗਏ ਹਨ। ਜ਼ਮਾਨਤ ਲਈ ਲਾਲੂ ਯਾਦਵ ਨੂੰ ਇਸ ਮਾਮਲੇ 'ਚ ਮਿਲੀ 60 ਲੱਖ ਰੁਪਏ ਜੁਰਮਾਨੇ ਦੀ ਸਜ਼ਾ 'ਚੋਂ 10 ਲੱਖ ਰੁਪਏ ਸੀਬੀਆਈ ਦੀ ਵਿਸ਼ੇਸ਼ ਅਦਾਲਤ 'ਚ ਜਮ੍ਹਾਂ ਕਰਾਉਣੇ ਹੋਣਗੇ ਅਤੇ ਨਾਲ ਹੀ ਇਕ-ਇਕ ਲੱਖ ਰੁਪਏ ਦੀਆਂ ਦੋ ਜ਼ਮਾਨਤਾਂ ਵੀ ਦੇਣੀਆਂ ਪੈਣਗੀਆਂ। ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਦੇ ਏਮਸ 'ਚ ਦਾਖ਼ਲ ਲਾਲੂ ਦੇ ਛੇਤੀ ਰਿਹਾਅ ਹੋ ਜਾਣ ਦੀ ਸੰਭਾਵਨਾ ਹੈ। ਲਾਲੂ ਪ੍ਰਸਾਦ ਦੇ ਵਕੀਲ ਪ੍ਰਭਾਤ ਕੁਮਾਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਝਾਰਖੰਡ ਹਾਈ ਕੋਰਟ ਨੇ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਅਦਾਲਤ 'ਚ ਦਲੀਲ ਦਿੱਤੀ ਕਿ ਲਾਲੂ ਯਾਦਵ ਇਸ ਕੇਸ 'ਚ ਪੰਜ ਸਾਲ ਦੀ ਸਜ਼ਾ 'ਚੋਂ 41 ਮਹੀਨੇ ਦੀ ਸਜ਼ਾ ਪਹਿਲਾਂ ਹੀ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਵਕੀਲ ਨੇ ਕਿਹਾ ਕਿ ਜ਼ਮਾਨਤ ਲਈ ਲਾਲੂ ਪ੍ਰਸਾਦ ਦੀ ਖ਼ਰਾਬ ਸਿਹਤ ਦਾ ਵੀ ਹਵਾਲਾ ਦਿੱਤਾ ਗਿਆ ਸੀ। ਅਦਾਲਤ ਨੇ ਸੀਬੀਆਈ ਵੱਲੋਂ ਉਨ੍ਹਾਂ ਦੀ ਜ਼ਮਾਨਤ ਦਾ ਵਿਰੋਧ ਕਰਨ ਲਈ ਦਿੱਤੀਆਂ ਦਲੀਲਾਂ ਨੂੰ ਨਕਾਰ ਦਿੱਤਾ। -ਪੀਟੀਆਈ



Most Read

2024-09-20 18:25:14