Breaking News >> News >> The Tribune


ਵਾਤਾਵਰਨ ਤਬਦੀਲੀ ਦਾ ਅਸਰ ਕਿਸੇ ਇੱਕ ਮੁਲਕ ਤੱਕ ਸੀਮਤ ਨਹੀਂ: ਦਲਾਈ ਲਾਮਾ


Link [2022-04-23 06:15:52]



ਧਰਮਸ਼ਾਲਾ: ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਬਾਲਣ 'ਤੇ ਨਿਰਭਰਤਾ ਘਟਾ ਕੇ ਊਰਜਾ ਦੇ ਨਵਿਆਉਣਯੋਗ ਸੋਮਿਆਂ ਦੀ ਵਰਤੋਂ ਕਰਨ। ਧਰਤੀ ਦਿਵਸ ਮੌਕੇ ਵਾਤਾਵਰਨ ਸੰਕਟ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, 'ਵਾਤਾਵਰਨ ਸੰਕਟ ਵਰਗੀਆਂ ਨਵੀਆਂ ਚੁਣੌਤੀਆਂ ਸਾਡੇ ਨਾਲ ਆਲਮੀ ਅਰਥਚਾਰੇ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਸਾਨੂੰ ਸਾਰੀ ਮਨੁੱਖਤਾ ਦਾ ਧਿਆਨ ਰੱਖਣਾ ਚਾਹੀਦਾ ਹੈ।' ਉਨ੍ਹਾਂ ਕਿਹਾ ਕਿ ਵਾਤਾਵਰਨ ਤਬਦੀਲੀ ਦਾ ਖਤਰਾ ਕਿਸੇ ਇੱਕ ਮੁਲਕ ਦੀਆਂ ਹੱਦਾਂ ਅੰਦਰ ਹੀ ਨਹੀਂ ਹੈ ਬਲਕਿ ਇਹ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਵਾਇਤੀ ਬਾਲਣਾਂ 'ਤੇ ਆਪਣੀ ਨਿਰਭਰਤਾ ਘਟਾ ਕੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਲਈ ਕਦਮ ਚੁੱਕਣੇ ਚਾਹੀਦੇ ਹਨ। -ਪੀਟੀਆਈ



Most Read

2024-09-20 18:42:20