Breaking News >> News >> The Tribune


ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਬਾਰੇ ਸੋਨੀਆ ਗਾਂਧੀ ਫੈਸਲਾ ਕਰਨਗੇ


Link [2022-04-22 20:14:55]



ਨਵੀਂ ਦਿੱਲੀ, 22 ਅਪਰੈਲ

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਆਗਾਮੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀ ਰਣਨੀਤੀ 'ਤੇ ਦਿੱਤੇ ਸੁਝਾਅ 'ਤੇ ਪਾਰਟੀ ਆਗੂਆਂ ਨੇ ਮੀਟਿੰਗ ਕੀਤੀ। ਕਾਂਗਰਸ ਦੇ ਅੱਠ ਸੀਨੀਅਰ ਆਗੂਆਂ ਨੇ ਇਸ ਸਬੰਧ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀਆਂ ਸਿਫ਼ਾਰਸ਼ਾਂ ਸੌਂਪੀਆਂ ਹਨ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਵਿਚ ਸ਼ਾਮਲ ਕਰਨ ਦਾ ਫੈਸਲਾ ਉਨ੍ਹਾਂ 'ਤੇ ਛੱਡ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਪਾਰਟੀ ਦੀ ਮੁੜ ਸੁਰਜੀਤੀ ਲਈ ਆਪਣੇ ਸੁਝਾਅ ਵੀ ਸੌਂਪੇ। ਪਾਰਟੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਕੁਝ ਆਗੂ ਸੋਮਵਾਰ ਨੂੰ ਮੁੜ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਪਾਰਟੀ ਦੇ ਕੁਝ ਆਗੂਆਂ ਨੇ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿਚ ਦਾਖਲੇ 'ਤੇ ਇਤਰਾਜ਼ ਜਤਾਇਆ ਸੀ ਕਿਉਂਕਿ ਪਿਛਲੇ ਸਮੇਂ ਵਿਚ ਉਸ ਦੀ ਕਈ ਪਾਰਟੀਆਂ ਨਾਲ ਸਾਂਝ ਰਹੀ ਸੀ ਪਰ ਜ਼ਿਆਦਾਤਰ ਆਗੂਆਂ ਨੇ ਪ੍ਰਸ਼ਾਂਤ ਦਾ ਸਮਰਥਨ ਕੀਤਾ।



Most Read

2024-09-20 18:51:34