World >> The Tribune


ਖਾਲਿਸਤਾਨੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਜੌਹਨਸਨ


Link [2022-04-22 15:54:32]



ਨਵੀਂ ਦਿੱਲੀ, 22 ਅਪਰੈਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਦੋ ਦਿਨਾ ਭਾਰਤ ਦੌਰਾ ਅੱਜ ਸਮਾਪਤ ਹੋਣ ਵਾਲਾ ਹੈ। ਉਹ ਦੌਰੇ ਦੇ ਅੱਜ ਆਖਰੀ ਦਿਨ ਨਵੀਂ ਦਿੱਲੀ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਉਹ ਮੀਡੀਆ ਦੇ ਰੂਬਰੂ ਹੋਏ। ਬੋਰਿਸ ਜੌਹਨਸਨ ਤੋਂ ਜਦੋਂ ਮੀਡੀਆ ਨੇ ਬਰਤਾਨੀਆ ਵਿਚ ਖਾਲਿਸਤਾਨੀਆਂ ਦੀ ਮੌਜੂਦਗੀ 'ਤੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਕੱਟੜਪੰਥੀਆਂ ਜਾਂ ਅਤਿਵਾਦੀਆਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ। ਇਸ ਮਾਮਲੇ ਦੇ ਹੱਲ ਲਈ ਬਰਤਾਨੀਆ ਨੇ ਐਂਟੀ ਟੈਰੋਰਿਸਟ ਟਾਸਕ ਫੋਰਸ ਬਣਾਈ ਹੈ। ਹਿਊਮਨ ਰਾਈਟਸ ਦੇ ਮੁੱਦੇ 'ਤੇ ਦੋਵੇਂ ਦੇਸ਼ ਇਕ ਦੂਜੇ ਨਾਲ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਭਗੌੜੇ ਨੀਰਵ ਮੋਦੀ ਤੇ ਵਿਜੈ ਮਾਲੀਆ ਨੂੰ ਭਾਰਤ ਹਵਾਲੇ ਕਰਨ ਲਈ ਉਨ੍ਹਾਂ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਪਰ ਮਾਮਲਾ ਕਾਨੂੰਨੀ ਉਲਝਣਾਂ ਵਿਚ ਫਸਿਆ ਹੋਇਆ ਹੈ।



Most Read

2024-09-20 07:01:45