Breaking News >> News >> The Tribune


ਕਰਨਾਟਕ: ਸਖ਼ਤ ਸੁਰੱਖਿਆ ਹੇਠ ਪ੍ਰੀ ਯੂਨੀਵਰਸਿਟੀ ਪ੍ਰੀਖਿਆ ਸ਼ੁਰੂ, ਹਿਜਾਬ ਕਾਰਨ ਦੋ ਲੜਕੀਆਂ ਨੂੰ ਵਾਪਸ ਭੇਜਿਆ


Link [2022-04-22 13:14:34]



ਬੰਗਲੌਰ, 22 ਅਪਰੈਲ

ਕਰਨਾਟਕ ਵਿਚ ਹਿਜਾਬ ਵਿਵਾਦ ਦਰਮਿਆਨ ਪ੍ਰੀ-ਯੂਨੀਵਰਸਿਟੀ ਦੂਜੇ ਸਾਲ (12ਵੀਂ ਜਮਾਤ) ਦੀਆਂ ਪ੍ਰੀਖਿਆਵਾਂ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਹੇਠ ਸ਼ੁਰੂ ਹੋਈਆਂ। ਰਾਜ ਭਰ ਦੇ 1,076 ਕੇਂਦਰਾਂ 'ਤੇ 6.84 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦੇਣਗੇ। ਪ੍ਰੀਖਿਆਵਾਂ 18 ਮਈ ਤੱਕ ਜਾਰੀ ਰਹਿਣਗੀਆਂ। ਹਿਜਾਬ ਜਾਂ ਧਾਰਮਿਕ ਪਛਾਣ ਨਾਲ ਸਬੰਧੀ ਕਿਸੇ ਵੀ ਕੱਪੜੇ 'ਤੇ ਪਾਬੰਦੀ ਹੈ, ਇਸ ਲਈ ਪ੍ਰੀਖਿਆ ਕੇਂਦਰਾਂ ਦੇ ਅਧਿਕਾਰੀਆਂ ਨੇ ਪ੍ਰੀਖਿਆ ਹਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਮੁਸਲਿਮ ਲੜਕੀਆਂ ਲਈ ਸਿਰ ਦੇ ਸਕਾਰਫ਼ ਉਤਾਰਨ ਦਾ ਪ੍ਰਬੰਧ ਕੀਤਾ ਹੈ। ਇਸ ਦੌਰਾਨ ਉਡੂਪੀ ਵਿੱਚਹਿਜਾਬ ਪਹਿਨ ਕੇ ਪ੍ਰੀਖਿਆ ਦੇਣ ਦੀ ਜ਼ਿੱਦ ਕਾਰਨ ਦੋ ਲੜਕੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਕਰਨਾਟਕ ਦੇ ਉਡੂਪੀ ਜ਼ਿਲ੍ਹੇ ਵਿੱਚ ਆਲੀਆ ਅਸਦੀ ਅਤੇ ਰੇਸ਼ਮਾ, ਜੋ ਆਪਣੀ ਪ੍ਰੀਖਿਆ ਦੇਣ ਆਈਆਂ ਸਨ, ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਹਿਜਾਬ ਪਹਿਨ ਕੇ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਅਜਿਹਾ ਨਾ ਹੋਣ 'ਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ।



Most Read

2024-09-20 20:44:28