Breaking News >> News >> The Tribune


ਰਾਜਪਾਲ ਮਲਿਕ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸੀਬੀਆਈ ਵੱਲੋਂ ਕੇਸ ਦਰਜ


Link [2022-04-22 07:14:39]



ਨਵੀਂ ਦਿੱਲੀ, 21 ਅਪਰੈਲ

ਸੀਬੀਆਈ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਸਮੂਹਿਕ ਮੈਡੀਕਲ ਬੀਮਾ ਸਕੀਮ ਅਤੇ ਕਿਰੂ ਹਾਈਡਰੋਇਲੈਕਟ੍ਰਿਕ ਪਾਵਰ ਪ੍ਰਾਜੈਕਟ ਨਾਲ ਸਬੰਧਤ ਕੰਮ ਸਬੰਧੀ ਕੰਟਰੈਕਟਾਂ ਦੀ ਵੰਡ 'ਚ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਦੋ ਕੇਸ ਦਰਜ ਕੀਤੇ ਹਨ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਕੇਸ ਦਰਜ ਕਰਨ ਮਗਰੋਂ ਅੱਜ ਸਵੇਰੇ ਜੰਮੂ, ਸ੍ਰੀਨਗਰ, ਦਿੱਲੀ, ਮੁੰਬਈ, ਨੋਇਡਾ, ਕੇਰਲਾ 'ਚ ਤ੍ਰਿਵੇਂਦਰਮ ਤੇ ਬਿਹਾਰ 'ਚ ਦਰਭੰਗਾ ਵਿੱਚ ਸਥਿਤ 14 ਟਿਕਾਣਿਆਂ 'ਤੇ ਛਾਪੇ ਮਾਰੇ। ਸੀਬੀਆਈ ਨੇ ਕੇਸ 'ਚ ਰਿਲਾਇੰਸ ਜਨਰਲ ਇੰਸ਼ੋਰੈਂਸ ਤੇ ਟ੍ਰਿਨਿਟੀ ਰੀ-ਇੰਸ਼ੋਰੈਂਸ ਬ੍ਰੋਕਰਜ਼ ਲਿਮਟਿਡ ਨੂੰ ਕਥਿਤ ਦੋਸ਼ੀ ਆਖਿਆ ਹੈ। ਇਸ ਪ੍ਰਾਜੈਕਟ ਨੂੰ ਸਾਬਕਾ ਰਾਜਪਾਲ ਸ੍ਰੀ ਮਲਿਕ ਨੇ ਸੂਬੇ ਦੀ ਪ੍ਰਸ਼ਾਸਕੀ ਕੌਂਸਲ ਦੀ 31 ਅਗਸਤ, 2018 ਨੂੰ ਹੋਈ ਮੀਟਿੰਗ 'ਚ ਮਨਜ਼ੂਰੀ ਦਿੱਤੀ ਸੀ। ਕਿਰੂ ਹਾਈਡਰੋਇਲੈਕਟ੍ਰਿਕ ਪਾਵਰ ਪ੍ਰਾਜੈਕਟ ਦੇ ਸਿਵਲ ਵਰਕ ਸਬੰਧੀ ਕੰਟਰੈਕਟ ਦੀ ਵੰਡ 'ਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਦਰਜ ਕੇਸ 'ਚ ਸੀਬੀਆਈ ਮੁਤਾਬਕ ਈ-ਟੈਂਡਰਿੰਗ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ। ਏਜੰਸੀ ਨੇ ਚਨਾਬ ਵੈਲੀ ਪਾਵਰ ਪ੍ਰਾਜੈਕਟ ਲਿਮਟਿਡ ਦੇ ਸਾਬਕਾ ਚੇਅਰਮੈਨ ਨਵੀਨ ਕੁਮਾਰ ਚੌਧਰੀ, ਸਾਬਕਾ ਐੱਮਡੀ ਐੱਮ ਐੱਸ ਬਾਬੂ, ਸਾਬਕਾ ਨਿਰਦੇਸ਼ਕ ਐੱਮ ਕੇ ਮਿੱਤਲ ਤੇ ਅਰੁਣ ਕੁਮਾਰ ਮਿਸ਼ਰਾ ਤੇ ਪਟੇਲ ਇੰਜਨੀਅਰਿੰਗ ਲਿਮਟਿਡ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ



Most Read

2024-09-20 20:36:04