Breaking News >> News >> The Tribune


ਅਸੀਂ ਨਰਕ ਦੇ ਰਾਹ ਵੱਲ ਵਧ ਰਹੇ ਹਾਂ: ਚਿਦੰਬਰਮ


Link [2022-04-22 07:14:39]



ਨਵੀਂ ਦਿੱਲੀ, 21 ਅਪਰੈਲ

ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਅੱਜ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ 'ਚ ਕਈ ਉਸਾਰੀਆਂ 'ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਲਈ ਭਾਜਪਾ ਦੀ ਆਲੋਚਨਾ ਕੀਤੀ ਤੇ ਕਿਹਾ, 'ਅਸੀਂ ਹਰ ਦਿਨ ਕਾਨੂੰਨ ਦਾ ਰਾਜ ਖਤਮ ਹੁੰਦਾ ਦੇਖ ਰਹੇ ਹਾਂ ਤੇ ਜਲਦੀ ਹੀ ਇੱਥੇ ਕੋਈ ਕਾਨੂੰਨ ਤੇ ਕੋਈ ਨਿਯਮ ਨਹੀਂ ਹੋਵੇਗਾ।' ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਜਪਾ ਦੀ ਹਕੂਮਤ ਹੇਠਲੀ ਉੱਤਰੀ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਨੇ ਇੱਥੇ ਕਈ ਪੱਕੇ ਤੇ ਆਰਜ਼ੀ ਢਾਂਚੇ ਬੁਲਡੋਜ਼ਰ ਚਲਾ ਕੇ ਢਾਹ ਦਿੱਤੇ ਸਨ। ਚਿਦੰਬਰਮ ਨੇ ਟਵੀਟ ਕੀਤੇ, 'ਅਸੀਂ ਹਰ ਰੋਜ਼ ਕਾਨੂੰਨ ਟੁੱਟਦੇ ਹੋਏ ਦੇਖ ਰਹੇ ਹਾਂ। ਜਲਦੀ ਹੀ ਇੱਥੇ ਕੋਈ ਕਾਨੂੰਨ ਜਾਂ ਨਿਯਮ ਨਹੀਂ ਹੋਵੇਗਾ।' ਉਨ੍ਹਾਂ ਕਿਹਾ, 'ਜਦੋਂ ਇੱਕ ਵਾਰ ਇੱਕਪਾਸੜ ਹੁਕਮਾਂ 'ਤੇ ਕਾਨੂੰਨ ਦੀ ਉਲੰਘਣਾ ਹੁੰਦੀ ਤਾਂ ਅਸੀਂ ਨਰਕ ਦੇ ਰਾਹ 'ਤੇ ਅੱਗੇ ਵਧ ਰਹੇ ਹੁੰਦੇ ਹਾਂ। ਇਹ ਬੁਲਡੋਜ਼ਰ ਇੱਕਪਾਸੜ ਹੁਕਮਾਂ ਦੀ ਨੁਮਾਇੰਦਗੀ ਕਰਦੇ ਹਨ। ਸੁਪਰੀਮ ਕੋਰਟ ਕਾਨੂੰਨ ਦੀ ਨੁਮਾਇੰਦਗੀ ਕਰਦਾ ਹੈ। ਬੀਤੇ ਦਿਨ ਬੁਲਡੋਜ਼ਰ ਕਾਨੂੰਨ ਤੋੜਦੇ ਹੋੲੇ ਦੇਖੇ। ਦੇਖਦੇ ਹਾਂ ਅੱਜ ਕੀ ਹੁੰਦਾ ਹੈ।' ਇਸੇ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੇ ਹੋਰਨਾਂ ਰਾਜਾਂ 'ਚ ਨਾਜਾਇਜ਼ ਉਸਾਰੀਆਂ 'ਤੇ ਬੁਲਡੋਜ਼ਰ ਚਲਾੲੇ ਜਾਣ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਅਫਸਰਾਂ ਖ਼ਿਲਾਫ਼ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਕਾਰਨ ਇਹ ਨਾਜਾਇਜ਼ ਉਸਾਰੀਆਂ ਹੋਈਆਂ ਸਨ। -ਪੀਟੀਆਈ



Most Read

2024-09-20 20:39:38