Breaking News >> News >> The Tribune


ਕੇਂਦਰ ਨੂੰ ਰਿਪੋਰਟ ਸੌਂਪੇਗਾ ਕੌਮੀ ਘੱਟ ਗਿਣਤੀ ਕਮਿਸ਼ਨ


Link [2022-04-22 07:14:39]



ਸ੍ਰੀਨਗਰ, 21 ਅਪਰੈਲ

ਕੌਮੀ ਘੱਟ ਗਿਣਤੀ ਕਮਿਸ਼ਨ (ਐੱਨਸੀਐੱਮ) ਦੀ ਮੈਂਬਰ ਸਈਦ ਸ਼ਹਿਜ਼ਾਦੀ ਨੇ ਅੱਜ ਕਿਹਾ ਕਿ ਕਮਿਸ਼ਨ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਹੋਈ ਫਿਰਕੂ ਹਿੰਸਾ ਨੂੰ ਬਾਰੇ ਸਰਕਾਰ ਨੂੰ ਇੱਕ ਰਿਪੋਰਟ ਸੌਂਪੇਗਾ ਤੇ ਢੁੱਕਵੀਂ ਕਾਰਵਾਈ ਦੀ ਸਿਫਾਰਸ਼ ਕਰੇਗਾ। ਉਨ੍ਹਾਂ ਦੱਸਿਆ ਕਿ ਐੱਨਸੀਐੱਮ ਪ੍ਰਧਾਨ ਤੇ ਹੋਰਨਾਂ ਮੈਬਰਾਂ ਨੇ ਜਹਾਂਗੀਰਪੁਰੀ ਦਾ ਦੌਰਾ ਕੀਤਾ ਹੈ। ਉਨ੍ਹਾਂ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਕੇਂਦਰ ਤੇ ਗ੍ਰਹਿ ਮੰਤਰਾਲੇ ਨੂੰ ਇੱਕ ਰਿਪੋਰਟ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੁਝ ਅਜਿਹਾ ਹੁੰਦਾ ਹੈ ਜਿਸ 'ਤੇ ਕਾਰਵਾਈ ਦੀ ਲੋੜ ਹੈ ਤਾਂ ਉਹ ਲਾਜ਼ਮੀ ਤੌਰ 'ਤੇ ਕਾਰਵਾਈ ਦੀ ਸਿਫਾਰਸ਼ ਕਰਨਗੇ। ਅਮਰੀਕਾ ਸਥਿਤ 'ਜੈਨੋਸਾਈਡ ਵਾਚ' ਗਰੁੱਪ ਦੀ ਇੱਕ ਰਿਪੋਰਟ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਵਿਦੇਸ਼ੀ ਰਿਪੋਰਟ ਪੂਰੀ ਤਰ੍ਹਾਂ ਗਲਤ ਹੈ। ਰਿਪੋਰਟ 'ਚ ਕਿਹਾ ਗਿਆ ਸੀ ਕਿ ਭਾਰਤ 'ਚ ਮੁਸਲਮਾਨਾਂ ਦਾ ਕਤਲੇਆਮ ਹੋ ਸਕਦਾ ਹੈ। -ਪੀਟੀਆਈ



Most Read

2024-09-20 20:34:08