Breaking News >> News >> The Tribune


ਹਰ ਸੁਰੱਖਿਆ ਚੁਣੌਤੀ ਲਈ ਤਿਆਰ ਰਹੇ ਫ਼ੌਜ: ਰਾਜਨਾਥ


Link [2022-04-22 07:14:39]



ਨਵੀਂ ਦਿੱਲੀ, 21 ਅਪਰੈਲ

ਰੂਸ-ਯੂਕਰੇਨ ਜੰਗ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਫ਼ੌਜ ਦੇ ਚੋਟੀ ਦੇ ਕਮਾਂਡਰਾਂ ਨੂੰ ਗੈਰ-ਰਵਾਇਤੀ ਜੰਗ ਸਮੇਤ ਭਵਿੱਖ ਵਿੱਚ ਦੇਸ਼ ਨੂੰ ਦਰਪੇਸ਼ ਹਰੇਕ ਸੰਭਾਵੀ ਸੁਰੱਖਿਆ ਚੁਣੌਤੀ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ। ਸੋਮਵਾਰ ਨੂੰ ਸ਼ੁਰੂ ਹੋਈ ਫ਼ੌਜੀ ਕਮਾਂਡਰਾਂ ਦੀ ਕਾਨਫ਼ਰੰਸ ਦੌਰਾਨ ਰੱਖਿਆ ਮੰਤਰੀ ਨੇ ਇਹ ਟਿੱਪਣੀ ਕੀਤੀ। ਇਹ ਕਾਨਫ਼ਰੰਸ ਸ਼ੁੱਕਰਵਾਰ ਨੂੰ ਸਮਾਪਤ ਹੋਵੇਗੀ। ਉਨ੍ਹਾਂ ਕਿਸੇ ਵੀ ਸੰਭਾਵੀ ਘਟਨਾਕ੍ਰਮ ਤੋਂ ਨਜਿੱਠਣ ਲਈ ਫ਼ੌਜ ਦੀ ਜੰਗੀ ਤਿਆਰੀ ਵਾਸਤੇ ਇਸ ਦੀ ਸ਼ਲਾਘਾ ਕੀਤੀ।-ਏਜੰਸੀ



Most Read

2024-09-20 20:24:34