World >> The Tribune


ਵਿਸ਼ਵ ਪੱਧਰ ’ਤੇ ਕਰੋਨਾ ਕੇਸਾਂ ਤੇ ਮੌਤਾਂ ਦੀ ਗਿਣਤੀ ’ਚ ਕਮੀ ਆਈ


Link [2022-04-22 04:14:38]



ਬਰਲਿਨ, 21 ਅਪਰੈਲ

ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਦਾ ਕਹਿਣਾ ਹੈ ਕਿ ਵਿਸ਼ਵ ਪੱਧਰ 'ਤੇ ਪਿਛਲੇ ਹਫ਼ਤੇ 'ਚ ਕੋਵਿਡ- 19 ਦੇ ਨਵੇਂ ਕੇਸਾਂ ਦੀ ਗਿਣਤੀ 'ਚ ਲਗਪਗ ਇੱਕ-ਚੌਥਾਈ ਕਮੀ ਦਰਜ ਕੀਤੀ ਗਈ ਹੈ ਤੇ ਕੇਸਾਂ ਦੀ ਗਿਣਤੀ ਘਟਣ ਦਾ ਇਹ ਰੁਝਾਨ ਮਾਰਚ ਦੇ ਅਖੀਰ ਤੋਂ ਹੁਣ ਤੱਕ ਜਾਰੀ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਸੰਸਥਾ ਨੇ ਇੱਕ ਹਫ਼ਤਾਵਾਰੀ ਰਿਪੋਰਟ ਵਿੱਚ ਕਿਹਾ ਕਿ ਲਗਪਗ 11 ਤੋਂ 17 ਅਪਰੈਲ ਦੇ ਵਿਚਕਾਰ ਲਗਪਗ 5.59 ਲੱਖ ਮਾਮਲੇ ਸਾਹਮਣੇ ਆਏ ਜੋ ਪਿਛਲੇ ਹਫ਼ਤੇ ਨਾਲੋਂ 24 ਫ਼ੀਸਦੀ ਤੱਕ ਘੱਟ ਸਨ। ਨਵੇਂ ਕੇਸਾਂ ਦੀ ਗਿਣਤੀ 21 ਫ਼ੀਸਦੀ ਤੱਕ ਘਟ ਕੇ 18,215 ਤੱਕ ਰਹਿ ਗਈ ਹੈ।

ਸੰਸਥਾ ਦਾ ਕਹਿਣਾ ਹੈ ਕਿ ਇਨ੍ਹਾਂ ਰੁਝਾਨਾਂ ਦੀ ਵਿਆਖਿਆ ਸਾਵਧਾਨੀਪੂਰਵਕ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕੁਝ ਮੁਲਕ ਕੋਵਿਡ-19 ਸਬੰਧੀ ਆਪਣੇ ਟੈਸਟਿੰਗ ਢੰਗਾਂ 'ਚ ਬਦਲਾਅ ਲਿਆ ਰਹੇ ਹਨ, ਜਿਸਦੇ ਨਤੀਜੇ ਵਜੋਂ ਜਿੱਥੇ ਸਮੁੱਚੇ ਪੱਧਰ 'ਤੇ ਘੱਟ ਟੈਸਟਿੰਗ ਕੀਤੀ ਜਾ ਰਹੀ ਹੈ, ਉੱਥੇ ਨਤੀਜੇ ਵਜੋਂ ਕੇਸਾਂ ਦੀ ਗਿਣਤੀ ਵੀ ਘੱਟ ਆ ਰਹੀ ਹੈ। ਪਿਛਲੇ ਹਫ਼ਤੇ ਦੱਖਣੀ ਕੋਰੀਆ ਵਿੱਚ ਕੋਵਿਡ- 19 ਦੇ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਸਾਹਮਣੇ ਆਈ, ਜਿੱਥੇ 972,000 ਤੋਂ ਵੱਧ ਕੇਸ ਮਿਲੇ, ਇਸ ਤੋਂ ਬਾਅਦ ਫਰਾਂਸ ਤੇ ਜਰਮਨੀ ਵਿੱਚ ਕ੍ਰਮਵਾਰ 827,000 ਤੇ 769,000 ਕੇਸ ਸਾਹਮਣੇ ਆਏ।

ਕਰੋਨਾ ਕਾਰਨ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ ਦਰਜ ਕੀਤੀਆਂ ਗਈਆਂ, ਜਿੱਥੇ ਇਸ ਮਹਾਮਾਰੀ ਕਾਰਨ 3,076 ਲੋਕਾਂ ਦੀ ਜਾਨ ਚਲੀ ਗਈ ਜਦਕਿ ਰੂਸ ਤੇ ਦੱਖਣੀ ਕੋਰੀਆ ਵਿੱਚ ਕ੍ਰਮਵਾਰ 1,784 ਤੇ 1,671 ਲੋਕਾਂ ਦੀ ਮੌਤ ਹੋ ਗਈ। ਸਮੁੱਚੇ ਤੌਰ 'ਤੇ ਹੁਣ ਤੱਕ ਜਿੱਥੇ ਕੋਵਿਡ- 19 ਦੇ 50.2 ਕਰੋੜ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ, ਉੱਥੇ ਇਸ ਮਹਾਮਾਰੀ ਕਾਰਨ ਲਗਪਗ 62 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। -ਪੀਟੀਆਈ



Most Read

2024-09-20 09:56:33