World >> The Tribune


ਇਮਰਾਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬੇਦਖ਼ਲੀ ਲਈ ਜਨਰਲ ਬਾਜਵਾ ਨੂੰ ਜ਼ਿੰਮੇਵਾਰ ਠਹਿਰਾਇਆ


Link [2022-04-22 04:14:38]



ਲਾਹੌਰ, 21 ਅਪਰੈਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ 'ਤੇ ਅਸਿੱਧਾ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ 'ਗਲਤ ਕੰਮਾਂ' ਵਿੱਚ ਸ਼ਾਮਲ 'ਕੁਝ ਤਾਕਤਵਰ ਤੱਤ' ਉਨ੍ਹਾਂ ਦੀ ਸੱਤਾ ਤੋਂ ਬੇਦਖਲੀ ਲਈ ਜ਼ਿੰਮੇਵਾਰ ਹਨ। ਬੁੱਧਵਾਰ ਰਾਤ ਨੂੰ ਟਵਿੱਟਰ 'ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਕਿਹਾ, ''ਸੰਸਥਾਵਾਂ ਵਿੱਚ ਵੀ ਇਨਸਾਨ ਹਨ। ਜੇਕਰ ਇਕ ਜਾਂ ਦੋ ਵਿਅਕਤੀ ਕੁਝ ਗਲਤ ਕਰਦੇ ਹਨ ਤਾਂ ਪੂਰੀ ਸੰਸਥਾ ਜ਼ਿੰਮੇਵਾਰ ਨਹੀਂ ਹੁੰਦੀ ਹੈ। -ਪੀਟੀਆਈ

ਇਮਰਾਨ ਦੀ ਸੁਰੱਖਿਆ ਵਧਾਉਣ ਦੇ ਹੁਕਮ

ਲਾਹੌਰ: ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਅੱਜ ਗ੍ਰਹਿ ਮੰਤਰਾਲੇ ਨੂੰ ਨਿਰਦੇਸ਼ ਦਿੱਤਾ ਕਿ ਪੀਟੀਆਈ ਆਗੂ ਨੂੰ 'ਪੂਰੀ ਸੁਰੱਖਿਆ' ਮੁਹੱਈਆ ਕਰਵਾਉਣ ਲਈ ਤੁਰੰਤ ਕਦਮ ਉਠਾਏ ਜਾਣ। ਲਾਹੌਰ ਵਿੱਚ ਇਮਰਾਨ ਖਾਨ ਦੀ ਅੱਜ ਹੋਣ ਵਾਲੀ ਰੈਲੀ ਤੋਂ ਪਹਿਲਾਂ ੲੇਜੰਸੀਆਂ ਨੇ ਸੁਰੱਖਿਆ ਸਬੰਧੀ ਚਿਤਾਵਨੀ ਦਿੱਤੀ। ਖਾਨ ਨੂੰ ਉਨ੍ਹਾਂ ਦੇ ਸਮਰਥਕਾਂ ਨੂੰ ਆਨਲਾਈਨ ਸੰਬੋਧਨ ਕਰਨ ਦੀ ਪੇਸ਼ਕਸ਼ ਕੀਤੀ ਗਈ, ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ



Most Read

2024-09-20 09:40:12