World >> The Tribune


ਸ੍ਰੀਲੰਕਾ ਨੇ ਰਾਮਬੁਕਾਨਾ ’ਚੋਂ ਕਰਫਿਊ ਹਟਾਇਆ


Link [2022-04-22 04:14:38]



ਕੋਲੰਬੋ, 21 ਅਪਰੈਲ

ਸ੍ਰੀਲੰਕਾ ਸਰਕਾਰ ਨੇ ਅੱਜ ਸਵੇਰੇ 5 ਵਜੇ ਰਾਮਬੁਕਾਨਾ 'ਚੋਂ ਕਰਫਿਊ ਹਟਾਉਂਦਿਆਂ ਸਾਵਧਾਨੀ ਵਜੋਂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਇਸ ਖਿੱਤੇ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਪੁਲੀਸ ਵੱਲੋਂ ਕੀਤੀ ਗੋਲੀਬਾਰੀ 'ਚ ਜਿੱਥੇ ਇੱਕ ਵਿਅਕਤੀ ਮਾਰਿਆ ਗਿਆ ਸੀ, ਉੱਥੇ 13 ਜਣੇ ਜ਼ਖਮੀ ਹੋ ਗਏ ਸਨ। ਇਸ ਦੌਰਾਨ ਮਾਰੇ ਗਏ ਚਮਿੰਡਾ ਲਕਸ਼ਮਣ ਦੀ 16 ਸਾਲਾ ਧੀ ਪਿਯੂਮੀ ਲਕਸ਼ਾਨੀ ਨੇ ਕਿਹਾ,'ਮੈਂ ਆਪਣੇ ਪਿਤਾ ਦੀ ਮੌਤ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਕਰਦੀ ਹਾਂ। ਮੈਨੂੰ ਪੈਸੇ ਜਾਂ ਕਿਸੇ ਹੋਰ ਕਿਸਮ ਦੀ ਮਦਦ ਨਹੀਂ ਚਾਹੀਦੀ।' ਉਸ ਨੇ ਕਿਹਾ ਕਿ ਉਸਦੇ ਪਿਤਾ ਮੁਜ਼ਾਹਰਾਕਾਰੀ ਨਹੀਂ ਸਨ ਤੇ ਆਪਣੇ ਮੋਟਰਸਾਈਕਲ ਲਈ ਪੈਟਰੋਲ ਲੈਣ ਗਏ ਸਨ। ਇਸ ਦੌਰਾਨ ਅਮਰੀਕਾ, ਯੂਰੋਪੀਅਨ ਯੂਨੀਅਨ ਤੇ ਯੂਐੱਨ ਦੇ ਰੈਜ਼ੀਡੈਂਟ ਕੋਆਰਡੀਨੇਟਰ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ ਹੈ। -ਪੀਟੀਆਈ

ਭਾਰਤ ਨੇ ਸ੍ਰੀਲੰਕਾ ਨੂੰ 40,000 ਮੀਟਰਿਕ ਡੀਜ਼ਲ ਦੀ ਖੇਪ ਭੇਜੀ

ਕੋਲੰਬੋ: ਭਾਰਤ ਨੇ ਅੱਜ ਦੱਸਿਆ ਕਿ ਇਸ ਵੱਲੋਂ ਸ੍ਰੀਲੰਕਾ ਨੂੰ ਮਦਦ ਵਜੋਂ 40,000 ਮੀਟਰਿਕ ਡੀਜ਼ਲ ਦੀ ਇੱਕ ਹੋਰ ਖੇਪ ਭੇਜੀ ਗਈ ਹੈ। ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਦੋ ਮਹੀਨਿਆਂ ਵਿੱਚ ਭਾਰਤ ਦੀ ਸਹਾਇਤਾ ਨਾਲ ਲਗਪਗ 400,000 ਮੀਟਰਿਕ ਪੈਟਰੋਲੀਅਮ ਭੇਜਿਆ ਜਾ ਚੁੱਕਾ ਹੈ। ਕਮਿਸ਼ਨ ਨੇ ਦੱਸਿਆ ਕਿ ਬੁੱਧਵਾਰ ਨੂੰ ਸ੍ਰੀਲੰਕਾ 'ਚ ਭਾਰਤ ਵੱਲੋਂ ਖਰੀਦ ਸਮਝੌਤੇ ਤਹਿਤ 40,000 ਮੀਟਰਿਕ ਡੀਜ਼ਲ ਭੇਜਿਆ ਗਿਆ ਸੀ। -ਪੀਟੀਆਈ



Most Read

2024-09-20 09:26:30