Breaking News >> News >> The Tribune


ਗੁਰੂ ਤੇਗ ਬਹਾਦਰ ਨੇ ਕੱਟੜਵਾਦ ਖ਼ਿਲਾਫ਼ ਸ਼ਹੀਦੀ ਦਿੱਤੀ: ਮੋਦੀ


Link [2022-04-21 23:35:14]



ਨਵੀਂ ਦਿੱਲੀ, 21 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਂਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਵਰ੍ਹੇ 'ਤੇ ਵੀਰਵਾਰ ਨੂੰ ਲਾਲ ਕਿਲੇ ਤੋਂ ਮੁਲਕ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣਾ ਭਾਸ਼ਣ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਸ਼ੁਰੂ ਕੀਤਾ। ਉਨ੍ਹਾਂ ਦੇਸ਼ ਵਾਸੀਆਂ ਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਵਿੱਚ ਰਹਿੰਦੇ ਸਿੱਖਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਕੱਟੜਵਾਦ ਖ਼ਿਲਾਫ਼ ਕੁਰਬਾਨੀ ਦਿੱਤੀ। ਉਨ੍ਹਾਂ ਦੀ ਕੁਰਬਾਨੀ ਨੇ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਦੀ ਇੱਜ਼ਤ, ਮਾਣ-ਸਨਮਾਨ ਦੀ ਰਾਖੀ ਲਈ ਜਿਉੂਣ ਅਤੇ ਮਰਨ ਦੀ ਪ੍ਰੇਰਨਾ ਦਿੱਤੀ ਹੈ। ਗੁਰੂਆਂ ਦੇ ਗਿਆਨ ਨਾਲ ਮੁਲਕ ਦਾ ਹਰ ਕੋਨਾ ਰੌਸ਼ਨ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਰਤ ਗੁਰੂਆਂ ਵੱਲੋਂ ਦਿਖਾਈ ਰਾਹ 'ਤੇ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਸਾਡੇ ਵਿਸ਼ਵਾਸ ਨੂੰ ਢਾਹ ਨਹੀਂ ਸਕਿਆ। ਨਵੀਂ ਸੋਚ, ਲਗਾਤਾਰ ਸਖ਼ਤ ਮਿਹਨਤ ਅਤੇ ਸੌ ਫੀਸਦੀ ਸਮਰਪਣ ਅੱਜ ਵੀ ਸਿੱਖ ਸਮਾਜ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਕ ਅਜਿਹਾ ਭਾਰਤ ਬਣਾਉਣਾ ਹੈ ਜਿਸ ਦੀ ਤਾਕਤ ਪੂਰੀ ਦੁਨੀਆ ਦੇਖੇ, ਜੋ ਵਿਸ਼ਵ ਨੂੰ ਨਵੀਂਆਂ ਬੁਲੰਦੀਆਂ 'ਤੇ ਲੈ ਕੇ ਜਾਏ। ਭਾਰਤ ਕਿਸੇ ਸਮਾਜ ਅਤੇ ਮੁਲਕ ਲਈ ਖ਼ਤਰਾ ਨਹੀਂ ਹੈ। ਅੱਜ ਵੀ ਅਸੀਂ ਪੁੂਰੀ ਦਨੀਆਂ ਦੀ ਭਲਾਈ ਬਾਰੇ ਸੋਚਦੇ ਹਾਂ। ਸਾਡੀ ਸਰਕਾਰ ਸਿੱਖ ਰਵਾਇਤ ਨਾਲ ਜੁੜੀਆਂ ਧਾਰਮਿਕ ਥਾਵਾਂ ਨੂੰ ਜੋੜਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਭੂਮੀ ਸਿਰਫ ਇਕ ਮੁਲਕ ਹੀ ਨਹੀਂ ਸਗੋਂ ਇਹ ਸਾਡੀ ਮਹਾਨ ਵਿਰਾਸਤ ਅਤੇ ਰਵਾਇਤ ਹੈ। ਉਨ੍ਹਾਂ ਕਿਹਾ ਕਿ ਇਥੇ ਸ਼ਬਦ ਸੁਣ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਮੁਲਕ ਨੂੰ ਵਿਕਾਸ ਦੇ ਸਿਖਰ 'ਤੇ ਲੈ ਕੇ ਜਾਵਾਂਗੇ। ਉਨ੍ਹਾਂ ਲੋਕਾਂ ਨੂੰ ਮੁਲਕ ਲਈ ਸਮਰਪਿਤ ਹੋਣ ਤੇ ਮੁਲਕ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਮਿਲ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ।

ਇਸ ਤੋਂ ਪਹਿਲਾਂ ਉਨ੍ਹਾਂ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ। ਉਹ ਸੂਰਜ ਛਿਪਣ ਬਾਅਦ ਲਾਲ ਕਿਲੇ ਤੋਂ ਮੁਲਕ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ।



Most Read

2024-09-20 20:31:18