Breaking News >> News >> The Tribune


ਬੋਰਿਸ ਜੌਹਨਸਨ ਸਾਬਰਮਤੀ ਆਸ਼ਰਮ ਜਾਣ ਵਾਲੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਬਣੇ


Link [2022-04-21 13:54:57]



ਅਹਿਮਦਾਬਾਦ (ਗੁਜਰਾਤ), 21 ਅਪਰੈਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅੱਜ ਸਵੇਰੇ ਆਪਣੀ ਭਾਰਤ ਯਾਤਰਾ 'ਤੇ ਅਹਿਮਦਾਬਾਦ ਪਹੁੰਚੇ ਅਤੇ ਹਵਾਈ ਅੱਡੇ ਤੋਂ ਸ਼ਹਿਰ ਦੇ ਹੋਟਲ ਤੱਕ ਚਾਰ ਕਿਲੋਮੀਟਰ ਦੇ ਰਸਤੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜੌਨਸਨ ਦਾ ਅਹਿਮਦਾਬਾਦ ਹਵਾਈ ਅੱਡੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਰਾਜਪਾਲ ਆਚਾਰੀਆ ਦੇਵਵ੍ਰਤ ਨੇ ਸਵਾਗਤ ਕੀਤਾ। ਉਨ੍ਹਾਂ ਦੇ ਸਵਾਗਤ ਲਈ ਸੂਬੇ ਦੇ ਸੀਨੀਅਰ ਅਧਿਕਾਰੀ ਅਤੇ ਮੰਤਰੀ ਵੀ ਮੌਜੂਦ ਸਨ। ਇਸ ਦੌਰਾਨ ਸ੍ਰੀ ਜੌਨਸਨ, ਜੋ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਹਨ, ਨੇ ਅੱਜ ਮਹਾਤਮਾ ਗਾਂਧੀ ਨੂੰ ਅਸਾਧਾਰਨ ਵਿਅਕਤੀ ਦੱਸਿਆ। ਜੌਹਨਸਨ ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਵਾਲੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਬਣੇ।



Most Read

2024-09-20 20:48:58