Breaking News >> News >> The Tribune


ਅਜੈ ਸੂਦ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਨਿਯੁਕਤ


Link [2022-04-21 08:35:26]



ਨਵੀਂ ਦਿੱਲੀ: ਭਾਰਤੀ ਵਿਗਿਆਨ ਸੰਸਥਾ, ਬੰਗਲੂਰੂ ਦੇ ਭੌਤਿਕ ਵਿਗਿਆਨ ਵਿਭਾਗ ਦੇ ਆਨਰੇਰੀ ਪ੍ਰੋਫੈਸਰ ਅਜੈ ਸੂਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਵਾਂ ਪ੍ਰਿੰਸੀਪਲ ਸਾਇੰਟੇਫਿਕ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਅੱਜ ਕੀਤਾ ਗਿਆ ਹੈ। ਉਹ ਹਾਲ 'ਚ ਸੇਵਾਮੁਕਤ ਹੋਏ ਕੇ. ਵਿਜੈ ਰਾਘਵਨ ਦੀ ਥਾਂ ਲੈਣਗੇ। ਅਜੈ ਸੂਦ ਨੂੰ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ 2013 ਵਿੱਚ ਪਦਮ ਸ੍ਰੀ ਪੁਰਸਕਾਰ ਵੀ ਮਿਲ ਚੁੱਕਾ ਹੈ। ਉਨ੍ਹਾਂ ਨੇ 1972 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮਐੱਸ ਫਿਜ਼ਿਕਸ ਦੀ ਡਿਗਰੀ ਪੂਰੀ ਕਰਨ ਮਗਰੋਂ 1982 ਵਿੱਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੂਰੂ ਤੋਂ ਭੌਤਿਕ ਵਿਗਿਆਨ ਵਿੱਚ ਪੀਐੱਚਡੀ ਕੀਤੀ ਸੀ। -ਆਈਏਐੱਨਐੱਸ



Most Read

2024-09-20 20:43:01