Breaking News >> News >> The Tribune


ਫੋਨ ਟੈਪਿੰਗ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਧਿਕਾਰੀ ਨੂੰ ਬਚਾਅ ਰਹੀ ਹੈ ਕੇਂਦਰ ਸਰਕਾਰ: ਰਾਊਤ


Link [2022-04-21 08:35:26]



ਮੁੰਬਈ, 20 ਅਪਰੈਲ

ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਫੋਨ ਟੈਪਿੰਗ ਦੋਸ਼ਾਂ ਦਾ ਸਾਹਮਣਾ ਕਰ ਰਹੀ ਆਈਪੀਐੱਸ ਅਧਿਕਾਰੀ ਰਸ਼ਮੀ ਸ਼ੁਕਲਾ ਨੂੰ ਬਚਾਅ ਰਹੀ ਹੈ। ਦੱਸਣਯੋਗ ਹੈ ਕਿ ਸ਼ੁਕਲਾ 'ਤੇ ਕਈ ਸਿਆਸੀ ਆਗੂਆਂ ਦੇ ਫੋਨ ਟੈਪ ਕਰਨ ਦੇ ਦੋਸ਼ ਲੱਗੇ ਹਨ। ਰਾਊਤ ਨੇ ਕਿਹਾ ਕਿ ਚਾਹੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਹੋਣ, ਚਾਹੇ ਉਹ ਖ਼ੁਦ ਹੋਣ ਜਾਂ ਕੋਈ ਹੋਰ ਆਗੂ, ਸਾਰਿਆਂ ਨੂੰ 'ਸਮਾਜ ਵਿਰੋਧੀ ਤੱਤ' ਬਣਾ ਕੇ ਫੋਨ ਟੈਪ ਕੀਤੇ ਗਏ। ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਕੁਝ ਲੋਕਾਂ ਉਤੇ 'ਨਸ਼ਾ ਤਸਕਰ ਤੇ ਗੈਂਗਸਟਰ' ਹੋਣ ਦਾ ਠੱਪਾ ਲਾਇਆ ਗਿਆ ਤੇ ਫੋਨ ਟੈਪ ਕੀਤੇ ਗਏ। ਇਹ ਸਭ ਉਦੋਂ ਹੋ ਰਿਹਾ ਸੀ ਜਦ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਨਵੰਬਰ 2019 ਵਿਚ ਸੂਬੇ ਵਿਚ ਬਣੀ। ਉਨ੍ਹਾਂ ਕਿਹਾ ਕਿ ਕੋਈ ਸਾਡੀ ਜਾਸੂਸੀ ਕਰ ਰਿਹਾ ਸੀ ਤੇ ਫੋਨ ਸੁਣ ਰਿਹਾ ਸੀ। -ਪੀਟੀਆਈ



Most Read

2024-09-20 20:47:18