Breaking News >> News >> The Tribune


ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਵਿਅਕਤੀ ਨੂੰ ਮੌਤ ਦੀ ਸਜ਼ਾ


Link [2022-04-21 08:35:26]



ਠਾਣੇ, 20 ਅਪਰੈਲ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ 'ਚ ਕੁਲੀ ਨੂੰ ਸੱਤ ਸਾਲ ਦੀ ਲੜਕੀ ਨੂੰ ਅਗਵਾ, ਜਬਰ-ਜਨਾਹ ਅਤੇ ਹੱਤਿਆ ਕਰਨ ਦੇ ਦੋਸ਼ ਹੇਠ ਅੱਜ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਪੋਕਸੋ ਦੇ ਵਿਸ਼ੇਸ਼ ਜੱਜ ਕੇਡੀ ਸ਼ਿਰਬਤੇ ਨੇ ਭਾਰਤ ਕੁਮਾਰ ਧਨੀਰਾਮ ਕੋਰੀ ਨੂੰ ਪੋਕਸੋ ਕਾਨੂੰਨ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਸੁਣਵਾਈ ਦੌਰਾਨ 25 ਗਵਾਹਾਂ ਨੂੰ ਪੇਸ਼ ਕੀਤਾ ਗਿਆ। ਵਿਸ਼ੇਸ਼ ਸਰਕਾਰੀ ਵਕੀਲ ਸੰਜੈ ਮੋਰ ਨੇ ਅਦਾਲਤ ਨੂੰ ਦੱਸਿਆ ਕਿ ਕੋਰੀ ਨੇ 21 ਦਸੰਬਰ 2019 ਦੀ ਰਾਤ ਨੂੰ ਲੜਕੀ ਨੂੰ ਕਰੀਵਾਲੀ ਪਿੰਡ ਵਿੱਚ ਸੁਭਾਸ਼ ਨਗਰ ਖੇਤਰ ਵਿੱਚ ਉਸ ਦੇ ਘਰ ਨੇੜਿਓਂ ਅਗਵਾ ਕੀਤਾ ਸੀ। -ਪੀਟੀਆਈ



Most Read

2024-09-20 20:45:41