Breaking News >> News >> The Tribune


ਸੋਨੀਆ ਦੀ ਰਿਹਾਇਸ਼ ’ਤੇ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ


Link [2022-04-21 08:35:26]



ਨਵੀਂ ਦਿੱਲੀ, 20 ਅਪਰੈਲ

ਕਾਂਗਰਸ ਸ਼ਾਸਿਤ ਰਾਜਾਂ- ਰਾਜਸਥਾਨ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਕ੍ਰਮਵਾਰ ਅਸ਼ੋਕ ਗਹਿਲੋਤ ਤੇ ਭੁਪੇਸ਼ ਬਘੇਲ ਸਣੇ ਹੋਰਨਾਂ ਸੀਨੀਅਰ ਪਾਰਟੀ ਆਗੂਆਂ ਨੇ ਅੱਜ ਇਥੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਕੇ ਆਗਾਮੀ ਅਸੈਂਬਲੀ ਤੇ ਆਮ ਚੋਣਾਂ ਬਾਰੇ ਸੰਸਥਾਗਤ ਰਣਨੀਤੀ ਲਈ ਵਿਚਾਰ ਚਰਚਾ ਕੀਤੀ। ਇਹ ਮੀਟਿੰਗ ਕਾਂਗਰਸ ਪਾਰਟੀ ਵਿੱਚ ਨਵੀਂ ਰੂਹ ਫੂਕਣ ਲਈ ਕੀਤੇ ਜਾ ਰਹੇ ਯਤਨਾਂ ਤੇ ਚੱਲ ਰਹੀ ਸਮੀਖਿਆ ਦੀ ਕੜੀ ਦਾ ਹਿੱਸਾ ਸੀ। ਇਸ ਦੌਰਾਨ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਪੇਸ਼ ਯੋਜਨਾ 'ਤੇ ਵੀ ਚਰਚਾ ਹੋਈ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਗਠਿਤ ਵਿਸ਼ੇਸ਼ ਕਮੇਟੀ, ਜਿਸ ਵਿੱਚ ਕਈ ਸੀਨੀਅਰ ਪਾਰਟੀ ਆਗੂ ਸ਼ਾਮਲ ਹਨ, ਕਾਂਗਰਸ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਸੁਝਾਉਣ ਦੇ ਨਾਲ ਅਗਲੇ ਗੇੜ ਦੀਆਂ ਚੋਣਾਂ ਲਈ ਤਿਆਰੀ ਕਰੇਗੀ। ਕਮੇਟੀ ਵੱਲੋਂ ਅਗਲੇ ਦੋ ਤਿੰਨ ਦਿਨਾਂ 'ਚ ਰਿਪੋਰਟ ਸੌਂਪ ਦਿੱਤੀ ਜਾਵੇਗੀ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, ''ਕਮੇਟੀ ਦੀ ਭੂਮਿਕਾ ਕਿਸੇੇ ਵਿਅਕਤੀ ਵਿਸ਼ੇਸ਼ ਦਾ ਨਾਮ ਸੁਝਾਉਣਾ ਨਹੀਂ ਹੈ।'' ਇਸ ਵਿਸ਼ੇਸ਼ ਕਮੇਟੀ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ, ਕੇ.ਸੀ.ਵੇਣੂਗੋਪਾਲ, ਅੰਬਿਕਾ ਸੋਨੀ, ਪੀ.ਚਿਦੰਬਰਮ, ਜੈਰਾਮ ਰਮੇਸ਼ ਸਣੇ ਹੋਰ ਕਈ ਆਗੂ ਸ਼ਾਮਲ ਹਨ। -ਪੀਟੀਆਈ



Most Read

2024-09-20 20:34:38