Breaking News >> News >> The Tribune


ਪ੍ਰਕਾਸ਼ ਪੁਰਬ: ਮੋਦੀ ਦੇਸ਼ ਨੂੰ ਅੱਜ ਕਰਨਗੇ ਸੰਬੋਧਨ


Link [2022-04-21 08:35:26]



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਨੌਵੇਂ ਸਿੱਖ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ਵਿੱਚ ਰੱਖੇ ਸਮਾਗਮ ਨੂੰ ਸੰਬੋਧਨ ਕਰਨਗੇ। ਸ੍ਰੀ ਮੋਦੀ ਇਸ ਮੌਕੇ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕਰਨਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਨਾਲ ਮਿਲ ਕੇ ਇਹ ਪ੍ਰੋਗਰਾਮ ਵਿਉਂਤਿਆ ਗਿਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਨੌਵੇਂ ਸਿੱਖ ਗੁਰੂ ਨੂੰ ਯਾਦ ਕਰਨ ਲਈ ਲਾਲ ਕਿਲ੍ਹੇ ਤੋਂ ਇਲਾਵਾ ਹੋਰ ਕੋਈ ਢੁੱਕਵੀਂ ਥਾਂ ਨਹੀਂ ਹੋ ਸਕਦੀ।

ਨਵੀਂ ਦਿੱਲੀ ਵਿੱਚ ਲਾਲ ਕਿਲ੍ਹੇ ਦੇ ਮੈਦਾਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਜ਼ਰ ਸ਼ੋਅ ਦਾ ਦ੍ਰਿਸ਼। -ਫੋਟੋ: ਮਾਨਸ ਰੰਜਨ ਭੂਈ

ਇਸ ਦੋ ਰੋਜ਼ਾ ਸਮਾਗਮ ਦੀ ਸ਼ੁਰੂਆਤ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਰਾਗੀਆਂ ਤੇ ਬੱਚਿਆਂ ਦੀ ਸ਼ਮੂਲੀਅਤ ਵਾਲੇ 'ਸ਼ਬਦ ਕੀਰਤਨ' ਨਾਲ ਹੋਵੇਗੀ। ਸਿੱਖ ਗੁਰੂ ਦੀ ਜ਼ਿੰਦਗੀ ਤੇ ਸਿੱਖਿਆਵਾਂ ਨੂੰ ਦਰਸਾਉਂਦਾ ਲਾਈਟ ਤੇ ਸਾਊਂਡ ਪ੍ਰੋਗਰਾਮ ਵੀ ਹੋਵੇਗਾ। ਪੀਐੱਮਓ ਨੇ ਕਿਹਾ ਕਿ ਇਸ ਮੌਕੇ ਸਿੱਖ ਮਾਰਸ਼ਲ ਆਰਟ 'ਗਤਕਾ' ਦੀ ਵੀ ਪੇਸ਼ਕਾਰੀ ਹੋਵੇਗੀ। ਇਕ ਬਿਆਨ ਮੁਤਾਬਕ ਪ੍ਰੋਗਰਾਮ ਦਾ ਮੁੱਖ ਮੰਤਵ ਨੌਵੇਂ ਸਿੱਖ ਗੁਰੂ ਦੀਆਂ ਸਿੱਖਿਆਵਾਂ ਨੂੰ ਉਭਾਰਨਾ ਹੈ, ਜਿਨ੍ਹਾਂ ਧਰਮ, ਮਨੁੱਖੀ ਕਦਰਾਂ ਕੀਮਤਾਂ ਤੇ ਸਿਧਾਂਤਾਂ ਦੀ ਰਾਖੀ ਖਾਤਰ ਆਪਣੀ ਜਾਨ ਵਾਰ ਦਿੱਤੀ। ਉਨ੍ਹਾਂ ਦਾ ਜੋਤੀ ਜੋਤ ਦਿਵਸ ਹਰ ਸਾਲ 24 ਨਵੰਬਰ ਨੂੰ 'ਸ਼ਹੀਦੀ ਦਿਹਾੜੇ' ਵਜੋਂ ਮਨਾਇਆ ਜਾਂਦਾ ਹੈ। -ਪੀਟੀਆਈ



Most Read

2024-09-20 20:40:21